‘ਯੂਥ ਅਗੇਂਸਟ ਡਰੱਗਸ’ ਮੁਹਿੰਮ ਤਹਿਤ ਬੱਚਿਆਂ ਵੱਲੋਂ ਨਸ਼ਿਆਂ ਖਿਲਾਫ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ: ਸੀ.ਜੀ.ਐੱਮ/ਸਕੱਤਰ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਹਿੰ. ਸ.)। ਮਾਣਯੋਗ ਜਸਟਿਸ ਸੂਰਯਾ ਕਾਂਤ, ਚੀਫ ਜਸਟਿਸ ਆਫ ਇੰਡੀਆਂ ਵੱਲੋਂ ਉਦਘਾਟਿਤ ‘ਯੂਥ ਅਗੇਂਸਟ ਡਰੱਗਸ’ ਮੁਹਿੰਮ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਲਾਗੂ ਕਰਦਿਆਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਮਿਤੀ 23.12.2025 ਨੂੰ ਹਿਮਾਂ
‘ਯੂਥ ਅਗੇਂਸਟ ਡਰੱਗਸ’ ਮੁਹਿੰਮ ਤਹਿਤ ਬੱਚਿਆਂ ਵੱਲੋਂ ਨਸ਼ਿਆਂ ਖਿਲਾਫ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦਾ ਦ੍ਰਿਸ਼।


ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਹਿੰ. ਸ.)। ਮਾਣਯੋਗ ਜਸਟਿਸ ਸੂਰਯਾ ਕਾਂਤ, ਚੀਫ ਜਸਟਿਸ ਆਫ ਇੰਡੀਆਂ ਵੱਲੋਂ ਉਦਘਾਟਿਤ ‘ਯੂਥ ਅਗੇਂਸਟ ਡਰੱਗਸ’ ਮੁਹਿੰਮ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਲਾਗੂ ਕਰਦਿਆਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਮਿਤੀ 23.12.2025 ਨੂੰ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀ.ਡ.) ਸਾਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡੀ.ਏ.ਵੀ ਪਬਲਿਕ ਸਕੂਲ, ਸ੍ਰੀ ਮੁਕਤਸਰ ਸਾਹਿਬ ਦੇ ਬੱਚਿਆਂ ਵੱਲੋਂ ਨਸ਼ਿਆਂ ਦੇ ਖਿਲਾਫ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਦੋ ਵਿਦਿਆਰਥੀਆਂ ਵੱਲੋਂ ਸਪੀਚ, ਦੋ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਉਚਾਰੀਆਂ ਗਈਆਂ। ਇਸਦੇ ਨਾਲ ਨਾਲ ਹੀ ਡਾਂਸ ਪ੍ਰਫਾਰਮਸ ਅਤੇ ਇੱਕ ਨੁੱਕੜ ਨਾਟਕ ਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਕਵਿਤਾਵਾਂ, ਸਪੀਚਾਂ, ਡਾਂਸ ਅਤੇ ਨੁੱਕੜ ਨਾਟਕ ਦਾ ਕੇਂਦਰ ਬਿੰਦੂ ਨਸ਼ਿਆਂ ਖਿਲਾਫ ਜਾਗਰੂਕਤਾ ਪੈਂਦਾ ਕਰਨਾ ਤੇ ਯੂਵਾ ਪੀੜ੍ਹੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ। ਸਾਰੇ ਵਿਦਿਆਰਥੀਆਂ ਨੇ ਜੋਰ ਸ਼ੋਰ ਨਾਲ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ। ਇਸ ਮੌਕੇ ਮਾਨਯੋਗ ਸਕੱਤਰ ਸਾਹਿਬ ਜੀਆਂ ਨੇ ਦੱਸਿਆ ਕਿ ਭਾਰਤ ਦੇ ਸੰਵਿਧਾਨ ਤਹਿਤ ਲਿਖੇ ਹੋਏ ਮੌਲਿਕ ਫਰਜਾਂ ਦੇ ਵਿੱਚ ਯੂਵਾ ਪੀੜ੍ਹੀ ਵੱਲੋਂ ਨਸ਼ਿਆਂ ਦੇ ਖਿਲਾਫ ਆਵਾਜ ਬੁਲੰਦ ਰੱਖਣਾ ਵੀ ਪਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਹਰ ਇਕ ਵਿਅਕਤੀ ਦੀ ਅਤੇ ਪੂਰੇ ਰਾਸ਼ਟਰ ਦੀ ਤਰੱਕੀ ਹੁੰਦੀ ਹੈ।

ਇਸ ਦੌਰਾਨ ਮਾਣਯੋਗ ਜੱਜ ਸਾਹਿਬ ਵੱਲੋਂ ਉੱਥੇ ਹਾਜ਼ਰ ਵਿਦਿਆਰਥੀਆਂ ਨੂੰ ਤੰਦਰੁਸਤ ਸਮਾਜ ਸਿਰਜਣ ਲਈ ਨਸ਼ੇ ਛੱਡ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਅਪੀਲ ਕੀਤੀ। ਕਿ ਯੂਵਾ ਪੀੜ੍ਹੀ ਨੂੰ ਨਸ਼ਿਆਂ ਖਿਲਾਫ਼ ਇਕ ਸਖ਼ਤ ਨਾਂਹ ਉਚਾਰਨ ਦੀ ਲੋੜ ਹੈ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਆਮ ਲੋਕਾ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਾ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਤਾਂ ਜੋ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਉੱਪਰ ਨਸ਼ੇ ਦੀ ਲਾਹਨਤ ਨੂੰ ਖਤਮ ਕਰ ਸਕੀਏ। ਉਨ੍ਹਾਂ ਇਹ ਵੀ ਕਿਹਾ ਕਿ ਜੇ ਯੂਵਾ ਪੀੜ੍ਹੀ ਨਸ਼ੇ ਨੂੰ ਮਨਾ ਕਰ ਦੇਵੇ ਤਾਂ ਨਸ਼ਾ ਬੁਣਾਉਣ ਅਤੇ ਸਪਲਾਈ ਕਰਨ ਵਾਲਿਆਂ ਦਾ ਧੰਦਾ ਹੋਲੀ-ਹੋਲੀ ਬੰਦ ਹੋ ਜਾਵੇਗਾ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਨਸ਼ੇ ਖਿਲਾਫ਼ ਇੱਕ ਰੈਲੀ ਕੱਢੀ ਗਈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande