
ਬਰਨਾਲਾ, 22 ਦਸੰਬਰ (ਹਿੰ. ਸ.)। ਡਿਪਟੀ ਕਮਿਸ਼ਨਰ, ਬਰਨਾਲਾ ਟੀ ਬੈਨਿਥ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸੈਫ਼ਰੋਨ ਸਕਿਊਰਟੀਅਤੇ ਮੈਕਸ ਆਟੋਮੋਬਾਇਲ ਕੰਪਨੀ ਨਾਲ ਤਾਲਮੇਲ 23 ਦਸੰਬਰ 2025 (ਦਿਨ ਮੰਗਲਵਾਰ) ਨੂੰ ਸਵੇਰੇ 10 ਤੋਂ 1 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਦੂਜੀ ਮੰਜ਼ਲ, ਡੀ. ਸੀ. ਕੰਪਲੈਕਸ, ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ,ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ , ਬਰਨਾਲਾ ਨਵਜੋਤ ਕੌਰ ਨੇ ਦੱਸਿਆ ਕਿ ਸੈਫ਼ਰੋਨ ਸਕਿਊਰਟੀ ਨਾਲ ਤਾਲਮੇਲ ਕਰਕੇ ਵੱਖ ਵੱਖ ਅਸਾਮੀਆਂ ਜ਼ਿਵੇਂ ਗਨਮੈਨ (ਬਾਰਵੀਂ /ਗਰੈਜੁਏਸ਼ਨ, 05 ਸਾਲ ਦਾ ਤਜ਼ੁਰਬਾ), ਸੁਪਰਵਾਇਜ਼ਰ (ਗਰੈਜੁਏਸ਼ਨ, 02 ਸਾਲ ਦਾ ਤਜ਼ੁਰਬਾ), ਹਾਉਸ ਕੀਪਿੰਗ (8ਵੀਂ /10 ਵੀਂ ਪਾਸ, 01 ਸਾਲ ਦਾ ਤਜ਼ੁਰਬਾ) (ਲੜਕੇ ਅਤੇ ਲੜਕੀਆਂ ਲਈ), ਕੰਪਊਟਰ ਆਪਰੇਟਰ ਐਮ.ਆਈ.ਐਫ਼ (ਲੜਕੇ ਅਤੇ ਲੜਕਿਆਂ ਤਜ਼ੁਰਬੇਕਾਰ), ਸਕਿਊਰਟੀ ਗਾਰਡ (ਫਰੈਸ਼ਰ ਅਤੇ ਤਜ਼ੁਰਬੇਕਾਰ), ਮਾਰਕਿਟਿੰਗ ਤੇ ਸੇਲਸਮੈਨ (ਤਜ਼ੁਰਬੇਕਾਰ ਲੜਕੇ ਅਤੇ ਲੜਕੀਆਂ ਲਈ) ਦੀ ਭਰਤੀ ਕੀਤੀ ਜਾਣੀ ਹੈ। ਜਿਸ ਲਈ ਯੋਗਤਾ 10ਵੀਂ ਤੋਂ ਹੈ। ਉਮਰ ਹੱਦ ਹਰ ਇਕ ਅਸਾਮੀ ਲਈ ਵੱਖਰੀ- ਵੱਖਰੀ ਹੈ, ਘੱਟ ਤੋਂ ਘੱਟ ਉਮਰ 24 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੈਕਸ ਆਟੋਮੋਬਾਇਲ ਕੰਪਨੀ ਨਾਲ ਤਾਲਮੇਲ ਕਰਕੇ ਵੱਖ ਵੱਖ ਅਸਾਮੀਆਂ ਜਿਵੇਂ ਕਿ ਸੇਲਸਮੈਨ (ਰਿਲੇਸ਼ਨਸ਼ਿਪ ਮੈਨੇਜਰ), ਸਰਵਿਸ ਐਡਵਾਇਜ਼ਰ, ਈ.ਡੀ.ਪੀ (ਕੰਪਊਟਰ ਆਪਰੇਟਰ), ਵਾਸ਼ਮੈਨ, ਪੇਂਟਰ (ਤਜ਼ੁਰਬੇਕਾਰ) (ਸਿਰਫ਼ ਲੜਕੇ) ਦੀ ਭਰਤੀ ਕੀਤੀ ਜਾਣੀ ਹੈ। ਜਿਸ ਲਈ ਯੋਗਤਾ ਗਰੈਜੁਏਸ਼ਨ, ਡਿਪਲੋਮਾ ਮਕੈਨਿਕਲ ਇੰਜੀਨਿਅਰ, ਡਿਪਲੋਮਾ/ਡਿਗਰੀ (ਕੰਪਊਟਰ ਸਾਇੰਸ) ਹੈ। ਉਮਰ ਹੱਦ ਘੱਟ ਤੋਂ ਘੱਟ 20 ਸਾਲ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ, ਅਧਾਰ ਕਾਰਡ ਅਤੇ ਯੋਗਤਾ ਦੇ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ