ਪ੍ਰਾਈਵੇਟ ਨਰਸਿੰਗ ਹੋਮ 'ਤੇ ਹੋਣ ਵਾਲੇ ਜਣੇਪੇ ਤੇ ਟੀਕਾਕਰਨ ਸਬੰਧੀ ਯੂ-ਵਿਨ ਸਾਫ਼ਟਵੇਅਰ ਬਾਰੇ ਦਿੱਤੀ ਟਰੇਨਿੰਗ
ਬਰਨਾਲਾ, 22 ਦਸੰਬਰ (ਹਿੰ. ਸ.)। ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਟੀਕਾਕਰਨ ਅਤੇ ਜਣੇਪੇ ਸਬੰਧੀ ਟਰੇਨਿੰਗ ਇੰਚਾ. ਸਿਵਲ ਸਰਜਨ ਬਰਨਾਲਾ ਡਾ.ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਸੈਂਟਰ
ਪ੍ਰਾਈਵੇਟ ਨਰਸਿੰਗ ਹੋਮ 'ਤੇ ਹੋਣ ਵਾਲੇ ਜਣੇਪੇ ਅਤੇ ਟੀਕਾਕਰਨ ਸਬੰਧੀ ਯੂ-ਵਿਨ ਸਾਫ਼ਟਵੇਅਰ ਬਾਰੇ ਟਰੇਨਿੰਗ ਦਿੱਤੇ ਜਾਣ ਦਾ ਦ੍ਰਿਸ਼।


ਬਰਨਾਲਾ, 22 ਦਸੰਬਰ (ਹਿੰ. ਸ.)। ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਟੀਕਾਕਰਨ ਅਤੇ ਜਣੇਪੇ ਸਬੰਧੀ ਟਰੇਨਿੰਗ ਇੰਚਾ. ਸਿਵਲ ਸਰਜਨ ਬਰਨਾਲਾ ਡਾ.ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਸੈਂਟਰ ਦਫ਼ਤਰ ਸਿਵਲ ਸਰਜਨ ਵਿਖੇ ਕਰਵਾਈ ਗਈ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਅਤੇ ਪਿੰਟੂ ਸ਼ਰਮਾ ਕੋਆਰਡੀਨੇਟਰ ਯੂ ਵਿਨ ਡੀ ਪੀ ਨੇ ਦੱਸਿਆ ਕਿ ਯੂ-ਵਿਨ ਪੋਰਟਲ 'ਤੇ ਐਂਟਰੀ ਕਰਨ ਨਾਲ ਹਸਪਤਾਲਾਂ ਵਿੱਚ ਹੋਣ ਵਾਲੇ ਜਣੇਪਿਆਂ ਅਤੇ ਜੱਚਾ-ਬੱਚਾ ਟੀਕਾਕਰਨ ਸਬੰਧੀ ਸਿਹਤ ਵਿਭਾਗ ਬਰਨਾਲਾ ਨੂੰ ਜਾਣਕਾਰੀ ਮਿਲ ਜਾਵੇਗੀ । ਯੂ-ਵਿਨ ਪੋਰਟਲ 'ਤੇ ਐਂਟਰੀ ਨਾਲ ਪ੍ਰਾਈਵੇਟ ਹਸਪਤਾਲਾਂ ਦਾ ਸਿਹਤ ਵਿਭਾਗ ਨਾਲ ਜੱਚਾ-ਬੱਚਾ ਦੀ ਤੰਦਰੁਸਤੀ ਲਈ ਆਪਸੀ ਤਾਲਮੇਲ ਬਣਾਉਣ 'ਚ ਅਹਿਮ ਯੋਗਦਾਨ ਰਹੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande