
ਬਰਨਾਲਾ, 23 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਨਾਭਾ ਦੇ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਰਧ ਸੈਨਿਕ ਬਲਾਂ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਜਿਸ ਲਈ ਚਾਹਵਾਨ ਨੌਜਵਾਨ 31 ਦਸੰਬਰ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ ਨਾਭਾ ਵਿਖੇ ਇਸਦੀ ਲਿਖਤੀ ਤਿਆਰੀ ਦਾ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ।ਜਿਹੜੇ ਨੌਜਵਾਨਾਂ ਨੇ ਅਪਲਾਈ ਕਰ ਦਿੱਤਾ ਹੈ ਜਾਂ ਅਜੇ ਕਰਨਾ ਹੈ, ਉਹ ਜਲਦੀ ਤੋਂ ਜਲਦੀ ਸੀ- ਪਾਈਟ ਕੈਂਪ ਭਵਾਨੀਗੜ੍ਹ ਰੋਡ ਨਾਭਾ ਵਿਖੇ ਰਾਬਤਾ ਕਾਇਮ ਕਰਨ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਲਿਖਤੀ ਪੇਪਰ ਦੀ ਤਿਆਰੀ, ਰਹਿਣਾ ਅਤੇ ਖਾਣਾ ਸਭ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ। ਨੌਜਵਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਸੀਟਾਂ ਸੀਮਤ ਹਨ, ਪਹਿਲਾ ਆਓ ਪਹਿਲਾ ਪਾਓ ਦੇ ਆਧਾਰ 'ਤੇ ਭਰਤੀ ਕੀਤੀ ਜਾਵੇਗੀ। ਨੌਜਵਾਨ ਜਲਦੀ ਤੋਂ ਜਲਦੀ ਇਸ ਸਕੀਮ ਦਾ ਲਾਭ ਉਠਾਉਣ। ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਨੌਜਵਾਨ ਸੀ- ਪਾਈਟ ਕੈਂਪ ਨਾਭਾ ਵਿਖੇ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਹੀ ਕੈਂਪਾਂ 'ਚ ਇਸ ਟ੍ਰੇਨਿੰਗ ਸਬੰਧੀ ਕੈਂਪ ਲੱਗ ਚੁੱਕੇ ਹਨ। ਜਲਦੀ ਤੋਂ ਜਲਦੀ ਆਪਣੇ ਨਜ਼ਦੀਕੀ ਕੈਂਪ ਵਿੱਚ ਜਾ ਕੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ