ਡੀ.ਏ.ਵੀ. ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ, ਪਿੰਡ ਹੀਰਾਪੁਰ ਵਿਖੇ ਆਯੋਜਿਤ ਸੱਤ-ਰੋਜ਼ਾ ਸਪੈਸ਼ਲ ਕੈਂਪ ਦਾ ਸਫ਼ਲਤਾਪੂਰਵਕ ਸਮਾਪਨ
ਜਲੰਧਰ , 23 ਦਸੰਬਰ (ਹਿੰ.ਸ.)| ਡੀ.ਏ.ਵੀ. ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਦੁਆਰਾ 16 ਦਸੰਬਰ ਤੋਂ 22 ਦਸੰਬਰ, 2025 ਤਕ ਪਿੰਡ ਹੀਰਾਪੁਰ ਵਿਖੇ ਆਯੋਜਿਤ ਸੱਤ-ਰੋਜ਼ਾ ਸਪੈਸ਼ਲ ਐੱਨ ਐੱਸ.ਐੱਸ ਕੈਂਪ ਦਾ 22 ਦਸੰਬਰ, 2025 ਨੂੰ ਸਫ਼ਲਤਾਪੂਰਵਕ ਸਮਾਪਨ ਹੋਇਆ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਮੁੱਖ ਮਹਿ
ਡੀ.ਏ.ਵੀ. ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ, ਪਿੰਡ ਹੀਰਾਪੁਰ ਵਿਖੇ ਆਯੋਜਿਤ ਸੱਤ-ਰੋਜ਼ਾ ਸਪੈਸ਼ਲ ਕੈਂਪ ਦਾ ਸਫ਼ਲਤਾਪੂਰਵਕ ਸਮਾਪਨ


ਜਲੰਧਰ , 23 ਦਸੰਬਰ (ਹਿੰ.ਸ.)|

ਡੀ.ਏ.ਵੀ. ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਦੁਆਰਾ 16 ਦਸੰਬਰ ਤੋਂ 22 ਦਸੰਬਰ, 2025 ਤਕ ਪਿੰਡ ਹੀਰਾਪੁਰ ਵਿਖੇ ਆਯੋਜਿਤ ਸੱਤ-ਰੋਜ਼ਾ ਸਪੈਸ਼ਲ ਐੱਨ ਐੱਸ.ਐੱਸ ਕੈਂਪ ਦਾ 22 ਦਸੰਬਰ, 2025 ਨੂੰ ਸਫ਼ਲਤਾਪੂਰਵਕ ਸਮਾਪਨ ਹੋਇਆ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕੀਤੀ। ਐੱਨ ਐੱਸ ਐੱਸ ਕੋਆਰਡੀਨੇਟਰ ਡਾ. ਸਾਹਿਬ ਸਿੰਘ, ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰੁਚੀ ਕਾਟਲਾ ਅਤੇ ਡਾ. ਸੁਮਿਤ ਅਤੇ ਐੱਨ ਐੱਸ ਐੱਸ ਵਲੰਟੀਅਰਜ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਨਿਰੰਤਰ ਮਾਰਗਦਰਸ਼ਨ ਅਤੇ ਸਮਰਥਨ ਲਈ ਪ੍ਰਸੰਸਾ ਦੇ ਸੰਕੇਤ ਵਜੋਂ, ਮੁੱਖ ਮਹਿਮਾਨ ਨੂੰ ਧੰਨਵਾਦ ਦੇ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਸਮਾਪਤੀ ਭਾਸ਼ਣ ਵਿੱਚ, ਡਾ. ਰਾਜੇਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਐੱਨ ਐੱਸ.ਐੱਸ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਸੇਵਾ, ਅਨੁਸ਼ਾਸਨ ਅਤੇ ਸਮਾਜਿਕ ਵਚਨਬੱਧਤਾ ਵਾਲ਼ਾ ਜੀਵਨ ਦਾ ਇੱਕ ਦਰਸ਼ਨ ਹੈ। ਉਨ੍ਹਾਂ ਕੈਂਪ ਦੌਰਾਨ ਭਾਈਚਾਰਕ ਸਾਂਝ, ਇਮਾਨਦਾਰੀ ਤੇ ਮਿਹਨਤ ਨਾਲ਼ ਸ਼ਮੂਲੀਅਤ ਕਰਨ ਲਈ ਵਲੰਟੀਅਰਜ਼ ਦੀ ਸ਼ਲਾਘਾ ਕੀਤੀ। ਵਲੰਟੀਅਰਜ਼ ਨੂੰ ਉਨ੍ਹਾਂ ਦੇ ਇਸ ਕੈਂਪ ਵਿੱਚ ਸ਼ਾਨਦਾਰ ਯੋਗਦਾਨ ਲਈ ਖ਼ੂਬਸੂਰਤ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ਼ ਸਨਮਾਨਿਤ ਕੀਤਾ ਗਿਆ। ਲੜਕਿਆਂ 'ਚੋਂ ਭਵਨੀਤ ਸਿੰਘ ਨੂੰ ਅਤੇ ਲੜਕੀਆਂ 'ਚੋਂ ਨਵਨੀਤ ਕੌਰ ਨੂੰ ਬੈੱਸਟ ਵਲੰਟੀਅਰ ਦਾ ਪੁਰਸਕਾਰ ਪ੍ਰਾਪਤ ਹੋਇਆ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਸਾਹਿਬ ਸਿੰਘ ਨੇ ਸੱਤ ਦਿਨਾਂ ਕੈਂਪ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ 'ਤੇ ਵਲੰਟੀਅਰਜ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀ ਸ਼ਲਾਘਾ ਕੀਤੀ। ਪ੍ਰੋ. ਸੁਰੁਚੀ ਕਾਟਲਾ ਨੇ ਵਲੰਟੀਅਰਜ਼ ਦੀ ਸੱਤ ਦਿਨਾਂ ਕੈਂਪ ਦੌਰਾਨ ਸੇਵਾ ਦੇ ਕਾਰਜ ਵਿੱਚ ਅਹਿਮ ਰੋਲ ਨਿਭਾਉਣ ਨੂੰ ਵੱਡੀ ਪ੍ਰਾਪਤੀ ਦੱਸਿਆ ਅਤੇ ਡਾ. ਸੁਮਿਤ ਨੇ ਕੈਂਪ ਦੌਰਾਨ ਵਲੰਟੀਅਰਜ਼ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

ਕੈਂਪ ਦੇ ਸਫ਼ਲ ਸੰਗਠਨ ਵਿੱਚ ਕੀਮਤੀ ਯੋਗਦਾਨ ਦੇਣ ਲਈ ਡਾ. ਰਾਜਕਿਰਪਾਲ ਸਿੰਘ, ਪ੍ਰੋ. ਗਗਨ ਮਦਾਨ ਅਤੇ ਪ੍ਰੋ. ਸਦਾਨੰਦ ਮਹਿਤਾ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਗਏ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ ਰੰਧਾਵਾ, ਕੰਪਿਊਟਰ ਵਿਭਾਗ ਦੇ ਮੁਖੀ ਡਾ. ਨਿਸ਼ਚੇ ਬਹਿਲ, ਪ੍ਰੋ. ਰਿਤਿਕਾ ਅਤੇ ਪ੍ਰੋ. ਸ਼ਵੇਤਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਸੱਤ ਰੋਜ਼ਾ ਕੈਂਪ ਦੀ ਸਮਾਪਤੀ ਡਾ. ਸਾਹਿਬ ਸਿੰਘ ਦੁਆਰਾ ਪ੍ਰਸਤਾਵਿਤ ਧੰਨਵਾਦ ਮਤੇ ਨਾਲ ਹੋਈ, ਉਨ੍ਹਾਂ ਨੇ ਉਹਨਾਂ ਸਾਰੀਆਂ ਸ਼ਖ਼ਸੀਅਤਾਂ ਦਾ ਦਿਲੀ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਅਤੇ ਸਹਿਯੋਗ ਸਦਕਾ ਸੱਤ ਰੋਜ਼ਾ ਸਪੈਸ਼ਲ ਐੱਨ ਐੱਸ ਐੱਸ ਕੈਂਪ ਪੂਰੀ ਤਰ੍ਹਾਂ ਕਾਮਯਾਬ ਰਿਹਾ।

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande