ਗਾਇਕ ਜਸਬੀਰ ਜੱਸੀ ਵਲੋਂ ਕੀਰਤਨ ਕਰਨ ’ਤੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ
ਕਿਹਾ: ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਿਰਫ਼ ਸਿੱਖ ਹੀ ਕੀਰਤਨ ਕਰ ਸਕਦੇ ਹਨ, ਪਤਿਤ ਸਿੱਖ ਨਹੀਂ
ਗਾਇਕ ਜਸਬੀਰ ਜੱਸੀ ਵਲੋਂ ਕੀਰਤਨ ਕਰਨ ’ਤੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ


ਅੰਮ੍ਰਿਤਸਰ, 29 ਦਸੰਬਰ (ਹਿੰ. ਸ.)। ਬੀਤੀ ਦਿਨੀਂ ਧਾਰਮਿਕ ਸਮਾਗਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਪਰੰਪਰਾਵਾਂ ਅਤੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਸਿਰਫ਼ ਇਕ ਸਿੱਖ ਹੀ ਕੀਰਤਨ ਕਰ ਸਕਦਾ ਹੈ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਪੱਸ਼ਟ ਕੀਤਾ ਕਿ ਸਿੱਖ ਰਹਿਤ ਮਰਿਆਦਾ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਿਰਫ਼ ਸਿੱਖ ਹੀ ਕੀਰਤਨ ਕਰ ਸਕਦੇ ਹਨ, ਪਤਿਤ ਸਿੱਖ ਨਹੀਂ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਵਿਚ ਪਰੰਪਰਾਵਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਅਤੇ ਕਿਸੇ ਵੀ ਉਲੰਘਣਾ ਨੂੰ ਸਿੱਖ ਧਰਮ ਦੀ ਸ਼ਾਨ ਦੇ ਵਿਰੁੱਧ ਮੰਨਿਆ ਜਾਵੇਗਾ। ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵਲੋਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਕਰਯੋਗ ਹੈ ਕਿ ਹਾਲ ਹੀ ਵਿਚ ਸ਼ਹੀਦੀ ਸਮਾਗਮਾਂ ਦੌਰਾਨ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨਾਲ ਇਕ ਸਮਾਗਮ ’ਚ ਕੀਰਤਨ ਕੀਤਾ ਸੀ, ਜਿਸ ਦੀ ਵੀਡੀਓ ਖ਼ੁਦ ਜੱਸੀ ਵਲੋਂ ਸਾਂਝੀ ਕੀਤੀ ਗਈ ਸੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande