ਲੁਧਿਆਣਾ : ਨੌਜਵਾਨ ਵਲੋਂ ਵਿਆਹ ਤੋਂ ਪਹਿਲਾਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ
ਲੁਧਿਆਣਾ, 29 ਦਸੰਬਰ (ਹਿੰ. ਸ.)। ਲੁਧਿਆਣਾ ਵਿੱਚ ਇੱਕ ਨੌਜਵਾਨ ਨੇ ਵਿਆਹ ਤੋਂ ਪਹਿਲਾਂ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਲਾਸ਼ ਇੱਕ ਹੋਟਲ ਦੇ ਕਮਰੇ ਵਿੱਚੋਂ ਮਿਲੀ। ਉਸਦਾ ਵਿਆਹ 16 ਜਨਵਰੀ ਨੂੰ ਹੋਣਾ ਸੀ। ਸ਼ੁਰੂਆਤੀ ਜਾਂਚ ਅਨੁਸਾਰ ਨੌਜਵਾਨ ਕਮਲ ਰਾਏਕੋਟ ਦੇ ਬ
ਲੁਧਿਆਣਾ : ਨੌਜਵਾਨ ਵਲੋਂ ਵਿਆਹ ਤੋਂ ਪਹਿਲਾਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ


ਲੁਧਿਆਣਾ, 29 ਦਸੰਬਰ (ਹਿੰ. ਸ.)। ਲੁਧਿਆਣਾ ਵਿੱਚ ਇੱਕ ਨੌਜਵਾਨ ਨੇ ਵਿਆਹ ਤੋਂ ਪਹਿਲਾਂ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸਦੀ ਲਾਸ਼ ਇੱਕ ਹੋਟਲ ਦੇ ਕਮਰੇ ਵਿੱਚੋਂ ਮਿਲੀ। ਉਸਦਾ ਵਿਆਹ 16 ਜਨਵਰੀ ਨੂੰ ਹੋਣਾ ਸੀ।

ਸ਼ੁਰੂਆਤੀ ਜਾਂਚ ਅਨੁਸਾਰ ਨੌਜਵਾਨ ਕਮਲ ਰਾਏਕੋਟ ਦੇ ਬਰਨਾਲਾ ਚੌਕ ਨੇੜੇ ਸਥਿਤ ਸਿਮਰ ਹੋਟਲ ਵਿੱਚ ਠਹਿਰਿਆ ਹੋਇਆ ਸੀ। ਜਿੱਥੇ ਉਸਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਸ਼ਰਾਬ ਦੀ ਪਾਰਟੀ ਕੀਤੀ। ਇਸ ਤੋਂ ਬਾਅਦ, ਉਹ ਆਪਣੇ ਦੋਸਤਾਂ ਨੂੰ ਘਰ ਛੱਡ ਕੇ ਹੋਟਲ ਵਾਪਸ ਆ ਗਿਆ। ਅੱਜ ਸੋਮਵਾਰ ਸਵੇਰੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸੂਚਨਾ ਮਿਲਣ ‘ਤੇ ਰਾਏਕੋਟ ਸਿਟੀ ਪੁਲਿਸ ਮੌਕੇ ‘ਤੇ ਪਹੁੰਚੀ। ਡੀ. ਐਸ. ਪੀ. ਰਾਏਕੋਟ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਇੰਚਾਰਜ ਗੁਰਸੇਵਕ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਅਗਲੇਰੀ ਜਾਂਚ ਸ਼ੁਰੂ ਕੀਤੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande