
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਦਸੰਬਰ (ਹਿੰ. ਸ.)। ਮੋਹਾਲੀ ਦੇ ਐਸ. ਐਸ. ਪੀ ਹਰਮਨਦੀਪ ਸਿੰਘ ਹਾਂਸ ਅਤੇ ਐਸ. ਪੀ. (ਦਿਹਾਤੀ) ਮਨਪ੍ਰੀਤ ਸਿੰਘ ਨੇ ਏ ਐਸ ਆਈ ਤੋਂ ਪਦਉੱਨਤ ਹੋ ਕੇ, ਸਬ ਇੰਸਪੈਕਟਰ ਬਣੇ ਅਵਤਾਰ ਸਿੰਘ ਨੂੰ ਸਟਾਰ ਲਗਾ ਕੇ ਪਦਉਨਤੀ ਦੀ ਵਧਾਈ ਦਿਤੀ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦੀ ਪ੍ਰੇਰਨਾ ਦਿਤੀ। ਉਨ੍ਹਾਂ ਇਸ ਮੌਕੇ ਅਵਤਾਰ ਸਿੰਘ ਨੂੰ ਤਰੱਕੀ ਦੇ ਸਟਾਰ ਵੀ ਲਗਾਏ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਸੂਬੇ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹੀ ਹੈ, ਪੁਲਿਸ ਦਾ ਹਰੇਕ ਮੁਲਾਜ਼ਮ ਜਜ਼ਬੇ ਨਾਲ਼ ਭਰਿਆ ਹੋਇਆ ਹੈ ਤੇ ਦੇਸ਼ ਲਈ ਜਾਨ ਵਾਰਨ ਦੀ ਦ੍ਰਿੜਤਾ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਡੀ.ਜੀ.ਪੀ ਪੰਜਾਬ ਦਫਤਰ ਸਹਿਤ ਹੋਰ ਪੰਜਾਬ ਦੇ ਵੱਖ - ਵੱਖ ਜ਼ਿਲ੍ਹਿਆ ਥਾਣਿਆ ਅਤੇ ਬਤੌਰ ਰੀਡਰ ਉਚ ਅਫਸਰਾਂ ਨਾਲ ਆਪਣੀ ਸੇਵਾਵਾ ਨਿਭਾਈਆ ਹਨ। ਅਵਤਾਰ ਸਿੰਘ 1990 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ।
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ