4 ਤੋਂ 6 ਦਸੰਬਰ ਤੱਕ ਹਰ ਖਜ਼ਾਨਾ ਦਫਤਰ ਵਿਚ ਪੈਨਸ਼ਨਰਾਂ ਦੀ ਈ ਕੇ ਵਾਈ ਸੀ ਕਰਕੇ ਪੈਨਸ਼ਨਰ ਸੇਵਾ ਪੋਰਟਲ ਨਾਲ ਜੋੜਿਆ ਜਾਵੇਗਾ: ਜੋਗਿੰਦਰ ਸ਼ਰਮਾ
ਬਟਾਲਾ, 3 ਦਸੰਬਰ (ਹਿੰ. ਸ.)। ਜੋਗਿੰਦਰ ਪਾਲ ਸ਼ਰਮਾ, ਜਿਲ੍ਹਾ ਖਜਾਨਾ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਵੱਲੋ ਪੈਨਸ਼ਨਰ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਹਰ ਪੈਨਸ਼ਨਰ/ਫੈਮਿਲੀ ਪੈਨਸ਼ਨਰ ਘਰ ਬੈਠ ਕੇ ਹੀ ਪੈਨਸ਼ਨ ਸੇਵਾ ਪੋਰਟਲ ਰਾਹੀ
ਜੋਗਿੰਦਰ ਪਾਲ ਸ਼ਰਮਾ, ਜਿਲ੍ਹਾ ਖਜਾਨਾ ਅਫਸਰ, ਗੁਰਦਾਸਪੁਰ


ਬਟਾਲਾ, 3 ਦਸੰਬਰ (ਹਿੰ. ਸ.)। ਜੋਗਿੰਦਰ ਪਾਲ ਸ਼ਰਮਾ, ਜਿਲ੍ਹਾ ਖਜਾਨਾ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਵੱਲੋ ਪੈਨਸ਼ਨਰ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਹਰ ਪੈਨਸ਼ਨਰ/ਫੈਮਿਲੀ ਪੈਨਸ਼ਨਰ ਘਰ ਬੈਠ ਕੇ ਹੀ ਪੈਨਸ਼ਨ ਸੇਵਾ ਪੋਰਟਲ ਰਾਹੀ ਸਰਕਾਰ ਵੱਲੋ ਮਿਲ ਰਹੀ ਹਰ ਸਹੂਲਤ ਆਨਲਾਇਨ ਮਾਧਿਅਮ ਰਾਹੀ ਪ੍ਰਾਪਤ ਕਰ ਸਕਣਗੇ। ਜਦਕਿ ਪਹਿਲਾਂ ਅਜਿਹੇ ਕੰਮਾਂ ਲਈ ਪੈਨਸ਼ਨਰਾਂ ਨੂੰ ਬੈਂਕ ਜਾ ਜਿਲਾ ਖ਼ਜਾਨਾ ਦਫਤਰਾਂ ਵਿਚ ਆਉਣਾ ਪੈਂਦਾ ਸੀ।

ਇਸ ਲਈ ਪੰਜਾਬ ਸਰਕਾਰ ਦੇ ਸਮੂਹਿਕ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਪੈਨਸ਼ਨ ਬੁੱਕ, ਆਧਾਰ ਕਾਰਡ, ਆਧਾਰ ਕਾਰਡ ਨਾਲ ਲਿੰਕਡ ਮੋਬਾਇਲ ਨੰਬਰ ਲੈ ਕੇ ਜਿਲਾ ਗੁਰਦਾਸਪੁਰ ਅਤੇ ਜਿਲਾ ਪਠਾਨਕੋਟ ਅਧੀਨ ਆਉਂਦੇ ਖਜ਼ਾਨਾ ਦਫਤਰਾਂ (ਗੁਰਦਾਸਪੁਰ,ਬਟਾਲਾ,ਕਾਦੀਆਂ, ਡੇਰਾ ਬਾਬਾ ਨਾਨਕ, ਪਠਾਨਕੋਟ, ਜੁਗਿਆਲ ਅਤੇ ਨਰੋਟ ਜ਼ੈਮਲ ਸਿੰਘ ) ਨਾਲ ਸੰਪਰਕ ਕਰਨ ਤਾਂ ਜੋ ਪੈਨਸ਼ਨਰਾਂ ਦੀ EKYC ਦਾ ਕੰਮ ਮੁਕੰਮਲ ਕਰਕੇ ਉਹਨ ਨੂੰ ਪੈਨਸ਼ਨਰ ਸੇਵਾ ਪੋਰਟਲ ਨਾਲ ਜੋੜਿਆ ਜਾ ਸਕੇ।

ਜਿਲ੍ਹਾ ਖਜਾਨਾ ਅਫਸਰ, ਗੁਰਦਾਸਪੁਰ ਨੇ ਦੰਸਿਆ ਕਿ 4 ਤੋ 6 ਦਸੰਬਰ ਤੱਕ ਜਿਲਾ ਗੁਰਦਾਸਪੁਰ ਅਤੇ ਜਿਲਾ ਪਠਾਨਕੋਟ ਦੇ ਹਰ ਖਜ਼ਾਨਾ ਦਫਤਰਾਂ ਵਿਚ ਸਪੈਸ਼ਲ ਕਾਊਂਟਰ ਲਗਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande