ਸਬ-ਡਵੀਜਨ ਸੰਗਰੂਰ ਪੁਲਿਸ ਦੀ ਨਵੰਬਰ ਮਹੀਨੇ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼
ਸੰਗਰੂਰ, 3 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿਮ ਸਬੰਧੀ ਸੰਗਰੂਰ ਪੁਲਿਸ ਵੱਲੋਂ ਲਗਾਤਾਰ ਠੋਸ ਯਤਨ ਕੀਤੇ ਰਹੇ ਹਨ ਜਿੰਨਾਂ ਦੇ ਚੱਲਦਿਆਂ ਸ੍ਰੀ ਸੁਖਦੇਵ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਸੰਗਰੂਰ ਦੀ ਨਿਗਰਾਨੀ ਹੇਠ ਸ
ਸਬ-ਡਵੀਜਨ ਸੰਗਰੂਰ ਪੁਲਿਸ ਦੀ ਨਵੰਬਰ ਮਹੀਨੇ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼


ਸੰਗਰੂਰ, 3 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿਮ ਸਬੰਧੀ ਸੰਗਰੂਰ ਪੁਲਿਸ ਵੱਲੋਂ ਲਗਾਤਾਰ ਠੋਸ ਯਤਨ ਕੀਤੇ ਰਹੇ ਹਨ ਜਿੰਨਾਂ ਦੇ ਚੱਲਦਿਆਂ ਸ੍ਰੀ ਸੁਖਦੇਵ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਸੰਗਰੂਰ ਦੀ ਨਿਗਰਾਨੀ ਹੇਠ ਸਬ-ਡਵੀਜਨ ਸੰਗਰੂਰ ਅਧੀਨ ਆਉਂਦੇ ਥਾਣਾ ਸਦਰ ਸੰਗਰੂਰ, ਥਾਣਾ ਸਿਟੀ ਸੰਗਰੂਰ ਅਤੇ ਥਾਣਾ ਸਿਟੀ-। ਸੰਗਰੂਰ ਦੀ ਪੁਲਿਸ ਵੱਲੋਂ ਲੰਘੇ ਨਵੰਬਰ ਮਹੀਨੇ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ 13 ਮੁਕੱਦਮੇ ਦਰਜ ਰਜਿਸਟਰ ਕਰਕੇ 18 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੋਸੀਆਂ ਪਾਸੋਂ 171 ਗ੍ਰਾਮ ਚਿੱਟਾ/ਹੈਰੋਇਨ, 10 ਟੀਕੇ ਅਤੇ 345 ਨਸ਼ੀਲੀਆਂ ਗੋਲੀਆਂ, ਆਬਕਾਰੀ ਐਕਟ ਤਹਿਤ ਵੀ (05 ਕੇਸ ਦਰਜ ਕਰਕੇ 06 ਦੋਸੀ ਪਾਸੋਂ 121 ਬੋਤਲਾ ਸਰਾਬ ਠੇਕਾ ਦੇਸੀ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਇਹਨਾਂ ਮੁਕੱਦਮਿਆਂ ਤੋਂ ਇਲਾਵਾ ਹੋਰ ਪਹਿਲੇ ਦਰਜ ਮੁਕੱਦਮਿਆਂ ਵਿੱਚ ਵੀ 78 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੀ ਦੌਰਾਨ ਨਸ਼ੇ ਦੀ ਬਿਮਾਰੀ ਤੇ ਪੀੜਤ ਵਿਅਕਤੀਆ ਨੂੰ ਨਸੇ ਦੀ ਦਲਦਲ ਤੋਂ ਨਿਜਾਤ ਦਵਾਉਣ ਲਈ 31 ਪੀੜਤਾਂ ਨੂੰ ਦਵਾਈ ਦਿਵਾਈ ਅਤੇ 06 ਦਾਖਲ ਕਰਵਾਏ ਗਏ ਹਨ। ਟਰੈਫਿਕ ਦੇ ਨਿਯਮਾ ਦੀ ਉਲੰਘਣਾ ਕਰਨ ਵਾਲੇ 463 ਵਹੀਕਲਾ ਦੇ ਟਰੈਫਿਕ ਚਲਾਨ ਕੀਤੇ ਗਏ ਹਨ ਅਤੇ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ 74 ਵਿਅਕਤੀਆ ਦੇ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪਬਲਿਕ ਨੂੰ ਇਨਸਾਫ ਦੇਣ ਦੇ ਮੱਦੇਨਜਰ ਪਬਲਿਕ ਵਲੋਂ ਦਿੱਤੀਆ ਗਈਆ 142 ਸ਼ਿਕਾਇਤਾਂ ਦਾ ਯੋਗ ਨਿਪਟਾਰਾ ਕੀਤਾ ਗਿਆ ਹੈ।

ਇਸਤੋਂ ਇਲਾਵਾ ਸ਼ਹਿਰ ਸੰਗਰੂਰ ਅਤੇ ਸਮੁੱਚੇ ਇਲਾਕਾ ਅੰਦਰ ਅਮਨ ਕਾਨੂੰਨ ਬਹਾਲ ਰੱਖਣ ਸਬੰਧੀ ਨਸ਼ਾ ਸਬੰਧੀ ਹਾਟ ਸਪਾਟ ਘੋਸਿਤ ਕੀਤੇ ਇਲਾਕਿਆ, ਬੱਸ ਸਟੈਡ, ਰੇਲਵੇ ਸਟੇਸ਼ਨ ਅਤੇ ਭੀੜ ਵਾਲੀਆ ਥਾਵਾਂ ਦੀ ਸਨਾਖਤ ਕਰਕੇ ਸਪੈਸਲ ਕੈਸੋ ਅਪ੍ਰੇਸ਼ਨ ਤਹਿਤ ਚੈਕਿੰਗ ਕਰਨ ਦੇ ਨਾਲ ਨਾਲ ਪੁਲਿਸ ਵੱਲੋ ਹੋਰ ਵੀ ਠੇਸ਼ ਕਦਮ ਚੁੱਕੇ ਜਾ ਰਹੇ ਹਨ। ਸਮੁੱਚੇ ਇਲਾਕਾ ਅੰਦਰ ਅਮਨ ਸ਼ਾਂਤੀ ਬਹਾਲ ਰੱਖਣ ਲਈ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande