ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ
ਗੁਰਦਾਸਪੁਰ, 31 ਦਸੰਬਰ (ਹਿੰ. ਸ.)। ਗੁਰਸਿਮਰਨ ਸਿੰਘ ਢਿੱਲੋਂ,ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ (ਡੀ.ਸੀ.ਡਬਲਯੂ.ਸੀ.), ਗੁਰਦਾਸਪੁਰ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਕਾਰੀ ਅਫਸਰਾਂ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਐਡਵਾਈਜ਼ਰੀ ਕਮੇਟੀ ਦੇ ਮ
ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ ਦੌਰਾਨ.


ਗੁਰਦਾਸਪੁਰ, 31 ਦਸੰਬਰ (ਹਿੰ. ਸ.)। ਗੁਰਸਿਮਰਨ ਸਿੰਘ ਢਿੱਲੋਂ,ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ (ਡੀ.ਸੀ.ਡਬਲਯੂ.ਸੀ.), ਗੁਰਦਾਸਪੁਰ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਕਾਰੀ ਅਫਸਰਾਂ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਆਨਰੇਰੀ ਸਕੱਤਰ ਰੋਮੇਸ਼ ਮਹਾਜਨ ਨੇ ਕੌਂਸਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਗੱਲ 'ਤੇ ਰੋਸ਼ਨੀ ਪਾਈ ਕਿ ਗੁਰਦਾਸਪੁਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ ਬਾਲ ਭਲਾਈ ਯੋਜਨਾਵਾਂ ਚਲ ਰਹੀਆਂ ਹਨ।

ਸੰਸਥਾ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ, ਜਿਸ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ। ਜਿਵੇਂ ਬਾਲ ਭਵਨ ਦੀ ਸੁੰਦਰਤਾ ਵਧਾਉਣਾ, ਪਿੰਡ ਮਾਨ ਕੌਰ ਦੇ ਝੁੱਗੀ ਖੇਤਰ ਵਿੱਚ ਕਮਿਊਨਿਟੀ ਟਾਇਲਟ ਬਣਾਉਣਾ, ਪੰਡੋਰੀ ਰੋਡ ਤੋਂ ਲਿੰਕ ਸੜਕ ਦੀ ਮੁਰੰਮਤ, ਪਲਾਸਟਿਕ ਡੋਰਾਂ (ਚਾਈਨਾ ਡੋਰ) ਦੇ ਇਸਤੇਮਾਲ ਖ਼ਿਲਾਫ ਕਾਰਵਾਈ, ਸ਼ਹਿਰ ਵਿੱਚ ਬੱਚਿਆਂ ਦੀ ਭਿੱਖ ਮੰਗਣ ’ਤੇ ਰੋਕ ਲਈ ਹਫ਼ਤਾਵਾਰੀ ਰੇਡ, ਪੁਲਿਸ ਵਾਹਨਾਂ ਦੀ ਸਹਾਇਤਾ ਆਦਿ।

ਇਸ ਤੋਂ ਇਲਾਵਾ ਪਰਮਿੰਦਰ ਸਿੰਘ ਸੈਣੀ ਨੂੰ ਕੌਂਸਲ ਦਾ ਆਨਰੇਰੀ ਸੰਯੁਕਤ ਸੈਕ੍ਰਟਰੀ ਨਿਯੁਕਤ ਕੀਤਾ ਗਿਆ। ਕੌਂਸਲ ਲਈ ਵਿੱਤੀ ਸਹਾਇਤਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ ਅਤੇ ਸਮਰਪਣ ਸੋਸਾਇਟੀ ਦੇ ਬਿਨਾਂ ਵਰਤੇ ਗਏ ਫੰਡਾਂ ਦੀ ਵਰਤੋਂ ਬਾਰੇ ਵੀ ਵਿਚਾਰ ਕੀਤਾ ਗਿਆ।

ਇਸ ਮੌਕੇ ਪੰਜਾਬ ਬਾਲ ਭਲਾਈ ਕੌਂਸਲ ਦੇ ਨਵੇਂ ਨਿਯੁਕਤ ਪੰਜ ਮੈਂਬਰ ਮੋਹਿਤ ਮਹਾਜਨ, ਰੇਨੂੰ ਕੌਂਸਲ, ਗੁਰਪ੍ਰੀਤ ਸਿੰਘ ਸੈਣੀ , ਕ੍ਰਿਸ਼ਨਾ ਮੂਰਤੀ ਗਰਗ ਅਤੇ ਅਮਰਿੰਦਰ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ। ਪੰਜਾਬ ਪੱਧਰ ਦੇ ਵੀਰ ਬਾਲ ਦਿਵਸ ਮੁਕਾਬਲੇ ਦੇ ਜੇਤੂਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ।

ਅਖ਼ੀਰ ਵਿੱਚ ਪ੍ਰੋਜੈਕਟ ਕੋਆਰਡੀਨੇਟਰ ਨੇ ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਅਧਿਕਾਰੀਆਂ ਅਤੇ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande