
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਦਸੰਬਰ (ਹਿੰ. ਸ.)। ਪੰਚਾਇਤ ਸੰਮਤੀ ਚੋਣਾਂ ਲਈ ਚੱਲ ਰਹੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਖਰੜ, ਡੇਰਾਬੱਸੀ ਅਤੇ ਮਾਜਰੀ ਪੰਚਾਇਤ ਸੰਮਤੀਆਂ ਦੇ 52 ਜ਼ੋਨਾਂ ਲਈ ਕੁੱਲ 321 ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਗਈਆਂ।
ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਕੰਮ ਵਧੀਕ ਜ਼ਿਲ੍ਹਾ ਚੋਣ ਕਾਰ ਅਫਸਰ ਸੋਨਮ ਚੌਧਰੀ ਨੇ ਦੱਸਿਆ ਕਿ ਬੀਤੇ ਕੱਲ੍ਹ ਪ੍ਰਾਪਤ ਹੋਈਆਂ 22 ਨਾਮਜ਼ਦਗੀਆਂ ਅਤੇ ਅੱਜ ਅਖੀਰਲੇ ਦਿਨ ਪ੍ਰਾਪਤ ਹੋਈਆਂ 299 ਨਾਮਜ਼ਦਗੀਆਂ ਨਾਲ ਜ਼ਿਲ੍ਹੇ ਵਿੱਚ ਕੁੱਲ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਗਿਣਤੀ 321 ਹੋ ਗਈ ਹੈ।
ਉਹਨਾਂ ਦੱਸਿਆ ਕਿ ਖਰੜ ਪੰਚਾਇਤ ਸੰਮਤੀ ਦੇ 15 ਜੋਨਾਂ ਲਈ ਪ੍ਰਾਪਤ ਕੁੱਲ ਨਾਮਜਦਗੀਆਂ ਦੀ ਗਿਣਤੀ 78 ਹੋ ਗਈ ਹੈ। ਇਸੇ ਤਰ੍ਹਾਂ ਮਾਜਰੀ ਪੰਚਾਇਤ ਸੰਮਤੀ ਦੇ ਕੁੱਲ 15 ਜੋਨਾਂ ਲਈ ਪ੍ਰਾਪਤ ਨਾਮਜਦਗੀਆਂ ਦੀ ਗਿਣਤੀ 94 ਹੋ ਗਈ ਹੈ। ਪੰਚਾਇਤ ਸੰਮਤੀ ਡੇਰਾਬੱਸੀ ਦੇ 22 ਉਨਾਂ ਲਈ ਪ੍ਰਾਪਤ ਨਾਮਜ਼ਦਗੀਆਂ ਦੀ ਕੁੱਲ ਗਿਣਤੀ 149 ਹੋ ਗਈ ਹੈ।
ਉਨਾਂ ਦੱਸਿਆ ਕਿ ਕਲ੍ਹ 5 ਦਸੰਬਰ ਨੂੰ ਇਨ੍ਹਾਂ ਸਾਰੀਆਂ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਯੋਗ ਪਾਈਆਂ ਗਈਆਂ ਨਾਮਜ਼ਦਗੀਆਂ ਦੀ ਨਾਮ ਵਾਪਸ ਲੈਣ ਦੀ ਆਖਰੀ ਤਰੀਕ 6 ਦਸੰਬਰ ਹੋਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ