ਸਿਵਲ ਸਰਜਨ ਗੁਰਦਾਸਪੁਰ ਵੱਲੋ ਜਿਲਾ ਹਸਪਤਾਲ ਦਾ ਅਚਨਚੇਤ ਦੌਰਾ
ਗੁਰਦਾਸਪੁਰ, 4 ਦਸੰਬਰ (ਹਿੰ. ਸ.)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਜਿਲਾ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਸਿਵਲ ਸਰਜਨ ਵੱਲੋ ਜਿਲਾ ਹਸਪਤਾਲ ਬੱਬਰੀ ਗੁਰਦਾਸਪੁਰ ਦੇ ਸਮੂਹ ਵਿੰਗਾਂ ਦੇ ਦੌਰੇ ਦੋਰਾਨ ਉਨਾਂ ਨੇ ਮਰੀਜਾਂ ਅਤੇ ਉਨਾਂ ਦੇ ਤੀਮਾਰਦਾਰਾਂ ਨਾਲ ਗੱਲਬਾਤ ਕੀਤੀ ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਜਿਲਾ ਹਸਪਤਾਲ ਦਾ ਅਚਨਚੇਤ ਦੌਰਾ ਕਰਨ ਮੌਕੇ.


ਗੁਰਦਾਸਪੁਰ, 4 ਦਸੰਬਰ (ਹਿੰ. ਸ.)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਜਿਲਾ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ।

ਸਿਵਲ ਸਰਜਨ ਵੱਲੋ ਜਿਲਾ ਹਸਪਤਾਲ ਬੱਬਰੀ ਗੁਰਦਾਸਪੁਰ ਦੇ ਸਮੂਹ ਵਿੰਗਾਂ ਦੇ ਦੌਰੇ ਦੋਰਾਨ ਉਨਾਂ ਨੇ ਮਰੀਜਾਂ ਅਤੇ ਉਨਾਂ ਦੇ ਤੀਮਾਰਦਾਰਾਂ ਨਾਲ ਗੱਲਬਾਤ ਕੀਤੀ । ਮਰੀਜਾਂ ਨੂੰ ਹਸਪਤਾਲ ਵਿੱਚ ਮਿਲ ਰਹੀ ਸਹੂਲੀਅਤ ਬਾਰੇ ਪੁੱਛਿਆ। ਇਸ ਦੇ ਨਾਲ ਹੀ ਹਸਪਤਾਲ ਵਿਖੇ ਮਰੀਜਾਂ ਦੇ ਇਲਾਜ ਅਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ । ਸਮੂਹ ਸਟਾਫ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ।

ਸਿਵਲ ਸਰਜਨ ਗੁਰਦਾਸਪੁਰ ਨੇ ਸਮੂਹ ਸਟਾਫ ਨੂੰ ਹਿਦਾਇਤ ਕੀਤੀ ਕਿ ਦਵਾਈਆਂ ਦਾ ਪੂਰਾ ਸਟਾਕ ਰੱਖਿਆ ਜਾਵੇ। ਸਰਕਾਰੀ ਹੁਕਮਾਂ ਤਹਿਤ ਮਰੀਜਾਂ ਨੂੰ ਹਸਪਤਾਲ ਤੋਂ ਹੀ ਮੁਫ਼ਤ ਦਵਾਈਆਂ ਦਿੱਤੀਆਂ ਜਾਣ।

ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖਿਆ ਜਾਣ। ਮਰੀਜਾਂ ਦੀ ਦਿੱਕਤ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ।ਸਿਵਲ ਸਰਜਨ ਡਾਕਟਰ ਮਹੇਸ਼ ਪ੍ਰਭਾਕਰ ਨੇ ਸਿਵਲ ਹਸਪਤਾਲ ਬਣ ਰਹੇ ਐੱਮ ਐਚ ਐਮ ਵਿੰਗ ਦਾ ਵੀ ਦੌਰਾ ਕੀਤਾ।ਉਨਾਂ ਨੇ ਹਿਦਾਇਤ ਕੀਤੀ ਕਿ ਐਮ ਸੀ ਐਚ ਵਿੰਗ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande