ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਫੈਕਲਟੀ ਮੈਂਬਰ ਨੂੰ ਵਕਾਰੀ ਐਵਾਰਡ ਨਾਲ ਕੀਤਾ ਸਨਮਾਨਿਤ
ਬਠਿੰਡਾ, 4 ਦਸੰਬਰ (ਹਿੰ. ਸ.)। ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਯਾਦਵਿੰਦਰ ਪਾਲ ਸ਼ਰਮਾ ਨੂੰ ਪ੍ਰਸਿੱਧ ਰਾਜਾਰਾਮਬਾਪੂ ਪਾਟਿਲ ਰਾਸ਼ਟਰੀ ਐਵਾਰਡ ਫਾਰ ਪ੍ਰਾਮਿਸਿੰਗ ਇੰਜੀਨੀਅਰਿੰਗ ਟੀਚਰ – 2025 ਨਾਲ ਨਵਾਜਿਆ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਨੂੰ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼.


ਬਠਿੰਡਾ, 4 ਦਸੰਬਰ (ਹਿੰ. ਸ.)। ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਯਾਦਵਿੰਦਰ ਪਾਲ ਸ਼ਰਮਾ ਨੂੰ ਪ੍ਰਸਿੱਧ ਰਾਜਾਰਾਮਬਾਪੂ ਪਾਟਿਲ ਰਾਸ਼ਟਰੀ ਐਵਾਰਡ ਫਾਰ ਪ੍ਰਾਮਿਸਿੰਗ ਇੰਜੀਨੀਅਰਿੰਗ ਟੀਚਰ – 2025 ਨਾਲ ਨਵਾਜਿਆ ਗਿਆ ਹੈ।

ਇਹ ਸਨਮਾਨ ਹਾਲ ਹੀ ਵਿੱਚ ਪੁਡੂਚੇਰੀ ਦੇ ਸ਼੍ਰੀ ਮਨਾਕੁਲਾ ਵਿਨਾਇਗਰ ਇੰਜੀਨੀਅਰਿੰਗ ਕਾਲਜ ਵਿੱਚ ਕਰਵਾਏ 55ਵੇਂ ਆਈ.ਐਸ.ਟੀ.ਈ. ਨੈਸ਼ਨਲ ਸਾਲਾਨਾ ਫੈਕਲਟੀ ਕਨਵੈਨਸ਼ਨ ਦੌਰਾਨ ਸਤਿਆ ਪਾਲ ਸਿੰਘ, ਸਾਬਕਾ ਕੇਂਦਰੀ ਮੰਤਰੀ (ਉੱਚ ਸਿੱਖਿਆ, ਜਲ ਸਰੋਤ ਅਤੇ ਦਰਿਆ ਵਿਕਾਸ), ਅਤੇ ਪ੍ਰੋ. ਪੀ. ਪ੍ਰਕਾਸ਼ ਬਾਬੂ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੋਂਡਿਚੇਰੀ ਵੱਲੋਂ ਪ੍ਰਦਾਨ ਕੀਤਾ ਗਿਆ।

ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ, ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ, ਵਾਈਸ ਚਾਂਸਲਰ, ਅਤੇ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਰਜਿਸਟਰਾਰ, ਐਮ.ਆਰ.ਐੱਸ.ਪੀ.ਟੀ.ਯੂ., ਨੇ ਡਾ. ਸ਼ਰਮਾ ਦੀ ਇਸ ਕਾਮਯਾਬੀ 'ਤੇ ਬੇਹੱਦ ਮਾਣ ਪ੍ਰਗਟਾਇਆ।ਉਹਨਾਂ ਕਿਹਾ ਕਿ ਸਾਨੂੰ ਡਾ. ਸ਼ਰਮਾ ਦੀ ਇਸ ਉਪਲਬਧੀ 'ਤੇ ਮਾਣ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਆਪਣੇ ਸਮਰਪਣ, ਅਕਾਦਮਿਕ ਕਾਬਲੀਅਤ ਅਤੇ ਖੋਜ ਪ੍ਰਤੀ ਜਜ਼ਬੇ ਰਾਹੀਂ ਆਪਣੇ ਸਹਿਕਰਮੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।

ਡਾ. ਸ਼ਰਮਾ ਨੂੰ ਮਿਲਿਆ ਇਹ ਰਾਸ਼ਟਰੀ ਸਨਮਾਨ ਐਮ.ਆਰ.ਐੱਸ.ਪੀ.ਟੀ.ਯੂ. ਦੀ ਅਕਾਦਮਿਕ ਸਾਖ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਤਕਨੀਕੀ ਸਿੱਖਿਆ ਵਿੱਚ ਸ਼੍ਰੇਸ਼ਠਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵੀ ਦੁਹਰਾਉਂਦਾ ਹੈ। ਇਸ ਸਨਮਾਨ ਨਾਲ ਯੂਨੀਵਰਸਿਟੀ ਦੀ ਸ਼ਾਨ ਵਿੱਚ ਵਾਧਾ ਹੋਵੇਗਾ, ਨਵੀਆਂ ਖੋਜ ਸਾਂਝਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਨਵੇਂ ਇੰਜੀਨੀਅਰਿੰਗ ਹੱਲ ਤਲਾਸ਼ਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande