ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
ਤਲਵੰਡੀ ਸਾਬੋ (ਬਠਿੰਡਾ), 5 ਦਸੰਬਰ (ਹਿੰ. ਸ.)। ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਵੱਲੋ ਪ੍ਰਾਯੋਜਿਤ “ਮਾਨਸਿਕ ਸਿਹਤ ਦਾ ਅਧਿਕਾਰ-ਪਹੁੰਚ, ਜਾਗਰੂਕਤਾ ਅਤੇ ਵਕਾਲਤ” ਵਿਸ਼ੇ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਆਗਾਜ਼ ਮੁੱਖ ਮਹਿਮਾਨ ਮੈਂਬਰ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਦ੍ਰਿਸ਼.


ਤਲਵੰਡੀ ਸਾਬੋ (ਬਠਿੰਡਾ), 5 ਦਸੰਬਰ (ਹਿੰ. ਸ.)। ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਵੱਲੋ ਪ੍ਰਾਯੋਜਿਤ “ਮਾਨਸਿਕ ਸਿਹਤ ਦਾ ਅਧਿਕਾਰ-ਪਹੁੰਚ, ਜਾਗਰੂਕਤਾ ਅਤੇ ਵਕਾਲਤ” ਵਿਸ਼ੇ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਆਗਾਜ਼ ਮੁੱਖ ਮਹਿਮਾਨ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ, ਡਾ. ਜਸਟਿਸ ਬਿਦਯੂਤ ਰੰਜਣ ਸਾਰੰਗੀ, ਸਾਬਕਾ ਚੀਫ਼ ਜਸਟਿਸ ਝਾਰਖੰਡ ਹਾਈ ਕੋਰਟ ਵੱਲੋਂ ਕੀਤਾ ਗਿਆ।

ਸੈਮੀਨਾਰ ਦੇ ਤਕਨੀਕੀ ਸੈਸ਼ਨ ਵਿੱਚ ਵਿਭਾਗ ਮੁਖੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਡਾ. ਪੀ.ਡੀ.ਬਾਂਸਲ, ਸਿਵਲ ਜੱਜ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ, ਮੈਡਮ ਬਲਜਿੰਦਰ ਕੌਰ ਮਾਨ ਚੀਫ਼ ਜੂਡੀਸ਼ੀਅਲ ਮੈਜੀਸਟ੍ਰੇਟ ਬਠਿੰਡਾ, ਡਾ. ਪੁਨੀਤ ਪਾਠਕ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਵਿਸ਼ੇਸ਼ ਬੁਲਾਰੇ ਵਜੋਂ ਆਪਣੇ ਵਿਚਾਰ ਰੱਖੇ।

ਮੁੱਖ ਮਹਿਮਾਨ ਜਸਟਿਸ ਸਾਰੰਗੀ ਨੇ ਕਿਹਾ ਕਿ ਭਾਰਤ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਜਨਮ ਤੋਂ ਹੀ ਆਪਣੀ ਆਜ਼ਾਦੀ, ਸਮਾਨਤਾ ਅਤੇ ਜਿਉਣ ਦਾ ਅਧਿਕਾਰ ਲੈ ਕੇ ਪੈਦਾ ਹੁੰਦਾ ਹੈ। ਸਵਿੰਧਾਨ ਵੱਲੋਂ ਉਸ ਨੂੰ ਮਨ ਚਾਹੇ ਤਰੀਕੇ ਨਾਲ ਤਰੱਕੀ ਕਰਨ ਅਤੇ ਜ਼ਿੰਦਗੀ ਜੀਓਣ ਦੇ ਅਧਿਕਾਰ ਦਿੱਤੇ ਗਏ ਹਨ ਪਰ ਹੁਣ ਵਿਕਾਸ ਦੇ ਇਸ ਦੌਰ ਵਿੱਚ ਜ਼ਿਆਦਾਤਰ ਬੱਚੇ, ਵਿਦਿਆਰਥੀ, ਜਨਤਕ ਸੇਵਾਵਾਂ ਦੇਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਮਾਨਸਿਕ ਸਿਹਤ ਦਬਾਅ ਮਹਿਸੂਸ ਕਰ ਰਹੇ ਹਨ। ਇਸ ਲਈ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਉਨ੍ਹਾਂ ਦੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਮਾਨਸਿਕ ਦਬਾਅ ਘੱਟ ਕਰਨ ਅਤੇ ਇਸ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਦੇ ਸਮਾਧਾਨ ਲਈ ਸੈਮੀਨਾਰ ਕਰਵਾਏ ਜਾ ਰਹੇ ਹਨ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਚਾਂਸਲਰ ਸਿੱਧੂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੀ.ਕੇ.ਯੂ. ਨੇ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਨੂੰ ਘੱਟ ਕਰਨ ਅਤੇ ਖੁਸ਼ ਰਹਿਣ ਲਈ ‘ਵਰਸਿਟੀ ਵਿਖੇ ਹੈਪੀਨੈੱਸ ਸੈਂਟਰ ਸ਼ੁਰੂ ਕੀਤਾ ਹੈ। ਉਨ੍ਹਾਂ ਮਾਨਸਿਕ ਸਿਹਤ ਦੇ ਖੇਤਰ ਵਿੱਚ ਆ ਰਹੀਆਂ ਦਿਕੱਤਾਂ ਦੇ ਹੱਲ ਲਈ ਅਕਾਦਮਿਕ ਸਹਿਯੋਗ ਦੀ ਗੱਲ ਕੀਤੀ।ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਆਕੰੜਿਆਂ ਦੀ ਮਦਦ ਨਾਲ ਕਿਹਾ ਕਿ ਭਾਰਤ ਵਿੱਚ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾਨਸਿਕ ਤਨਾਅ ਅਤੇ ਇਸ ਨਾਲ ਜੁੜੇ ਰੋਗ ਚਿੰਤਾਜਨਕ ਮੁੱਦਾ ਹੈ, ਜਿਨ੍ਹਾਂ ਪ੍ਰਤੀ ਜਾਗਰੂਕਤਾ ਲਿਆਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਸਮਾਧਾਨ ਲਈ ਵਿਚਾਰ ਵਟਾਂਦਰਾ ਅਤੇ ਮਾਹਿਰਾਂ ਦੀ ਰਾਏ ਜ਼ਰੂਰੀ ਹੈ।

ਪ੍ਰੋ. ਵਾਈਸ ਚਾਂਸਲਰ ਡਾ. ਵਰਮਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਭਨਾਂ ਨੂੰ ਮਾਨਸਿਕ ਸਿਹਤ ਸੰਭਾਲ ਅਤੇ ਇਸ ਪ੍ਰਤੀ ਜਾਗਰੂਕ ਰਹਿਣ ਦੀ ਗੱਲ ਕਰਦਿਆਂ ਕਿਹਾ ਕਿ ਲੋੜ ਪੈਣ ‘ਤੇ ਸੰਬੰਧਿਤ ਵਿਅਕਤੀ ਨੂੰ ਬਿਨਾਂ ਝਿਜਕ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ ਮਨੋਵਿਗਿਆਨਿਕ ਮਾਹਿਰਾਂ ਦੀ ਸਲਾਹ ਲੈਣ ਦੀ ਗੱਲ ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੋਗਰਾਮ ਦੇ ਵਿਸ਼ੇ ਬਾਰੇ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande