
ਅੰਮ੍ਰਿਤਸਰ, 5 ਦਸੰਬਰ (ਹਿੰ.ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਫੈਸ਼ਨ ਟੈਕਸ ਟੈਕ ਫੋਰਮ ਦੀ ਰੀਜਨਲ ਚੇਅਰ ਹਿਮਾਨੀ ਅਰੋੜਾ ਨੇ ਕਿਹਾ ਕਿ ਫੋਰਮ ਵਲੋਂ ਪਾਈਟੈਕਸ 2025 ਵਿੱਚ ਕ੍ਰਾਫਟ ਫਾਰਵਰਡ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਪੰਜਾਬ ਦੇ ਫੈਂਸੀ ਅਤੇ ਹੈਂਡੀਕ੍ਰਾਫਟ ਵਿਰਾਸਤ ਨੂੰ ਬਚਾਉਣ ਅਤੇ ਕਾਰੀਗਰਾਂ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਲਈ ਹੈ।
ਫੈਸ਼ਨ ਟੈਕਸ ਟੈਕ ਫੋਰਮ ਦੀ ਚੇਅਰ ਹਿਮਾਨੀ ਅਰੋੜਾ ਨੇ ਅੱਜ ਇੱਥੇ ਜਾਰੀ ਜਾਣਕਾਰੀ ਵਿੱਚ ਦੱਸਿਆ ਕਿ ਇਹ ਪਹਿਲਕਦਮੀ ਪੇਂਡੂ ਕਾਰੀਗਰਾਂ, ਔਰਤਾਂ ਅਤੇ ਸੈਲਫ-ਹੈਲਪ ਗਰੁੱਪਜ਼ ਨੂੰ ਸਕਿਲ ਡਿਵੈਲਪਮੈਂਟ ਟ੍ਰੇਨਿੰਗ, ਨੌਕਰੀ ਦੇ ਮੌਕੇ ਅਤੇ ਟਿਕਾਊ ਰੋਜ਼ੀ-ਰੋਟੀ ਪ੍ਰਦਾਨ ਕਰਦੀ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਜੇਲ੍ਹਾਂ ਵਿੱਚ ਔਰਤਾਂ ਲਈ ਟ੍ਰੇਨਿੰਗ ਪ੍ਰੋਗਰਾਮ ਅਤੇ ਪੇਂਡੂ ਖੇਤਰਾਂ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ।
ਪਾਈਟੈਕਸ ਵਿਖੇ ਪੰਜਾਬ ਹੈਰੀਟੇਜ ਸ਼ੋਅ ਦੇ ਮਾਧਿਅਮ ਨਾਲ ਹੱਥ ਨਾਲ ਬਣੇ ਉਤਪਾਦਾਂ, ਬੁਣਾਈ ਪਰੰਪਰਾਵਾਂ ਅਤੇ ਸਭ ਤੋਂ ਵਧੀਆ ਲੋਕਲ ਕੱਪੜਿਆਂ ’ਤੇ ਜ਼ੋਰ ਦਿੱਤਾ। ਹਿਮਾਨੀ ਅਰੋੜਾ ਨੇ ਦੱਸਿਆ ਕਿ ਅਸੀਂ ਆਪਣੇ ਖੇਤਰ ਦੇ ਕ੍ਰਾਫਟ, ਹੈਂਡਲੂਮ ਅਤੇ ਟੈਕਸਟਾਈਲ ਈਕੋਸਿਸਟਮ ਨੂੰ ਇੱਕ ਨਵੀਂ ਗਲੋਬਲ ਪਛਾਣ ਦੇਣ ਲਈ ਯਤਨਸ਼ੀਲ ਹਾਂ। ਕ੍ਰਾਫਟ ਫਾਰਵਰਡ ਰਾਹੀਂ, ਅਸੀਂ ਕਾਰੀਗਰਾਂ ਨੂੰ ਸਪੋਰਟ, ਵਿਜ਼ੀਬਿਲਟੀ ਅਤੇ ਸਸਟੇਨੇਬਲ ਰੋਜ਼ੀ-ਰੋਟੀ ਪ੍ਰਦਾਨ ਕਰਨ ਲਈ ਕਮਿਟੇਡ ਹਾਂ।
ਫੈਸ਼ਨ ਟੈਕਸ ਟੈਕ ਫੋਰਮ ਦੇ ਭਵਿੱਖ ਦੇ ਪਲਾਨ ਵਿੱਚ ਹੈਂਡਲੂਮ ਕਲੱਸਟਰ ਦੀ ਮੈਪਿੰਗ, ਡਿਜ਼ਾਈਨ ਇੰਟਰਵੇਂਸ਼ਨ ਅਤੇ ਤਕਨਾਲੋਜੀ ਅਪਣਾਉਣ ਦੇ ਪ੍ਰੋਗਰਾਮ ਬਣਾਉਣਾ, ਅਤੇ ਔਰਤਾਂ ਦੀ ਅਗਵਾਈ ਵਾਲੇ ਐਂਟਰਪ੍ਰਾਈਜ਼ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ, ਤਾਂ ਜੋ ਇਨ੍ਹਾਂ ਖੇਤਰਾਂ ਨੂੰ ਹੈਂਡੀਕ੍ਰਾਫਟ ਅਤੇ ਮਹਿਲਾ ਸਸ਼ਕਤੀਕਰਨ ਦੇ ਮਾਡਲ ਬਣਾਇਆ ਜਾ ਸਕੇ।
ਗੁਰੂ ਕੀ ਨਗਰੀ ਪਹੁੰਚੇਗੀ ਮਹਾਨ ਕਲਾਕਾਰ ਹੈਲੇਨ ਖਾਨ
ਫੈਸ਼ਨ ਟੈਕਸ ਟੈਕ ਫੋਰਮ ਦੀ ਰੀਜਨਲ ਚੇਅਰ ਹਿਮਾਨੀ ਅਰੋੜਾ ਨੇ ਦੱਸਿਆ ਕਿ ਫੋਰਮ ਵੱਲੋਂ ਸ਼ਨੀਵਾਰ ਸ਼ਾਮ ਨੂੰ ਪਾਈਟੈਕਸ ਵਿਖੇ ਪੰਜਾਬ ਹੈਰੀਟੇਜ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ।ਜਿਸ ’ਚ ਬਾਲੀਵੁੱਡ ਅਦਾਕਾਰ ਰਜਤ ਬੇਦੀ ਹਿੱਸਾ ਲੈ ਰਹੇ ਹਨ। ਇਸ ਸ਼ੋਅ ’ਚ ਬਾਲੀਵੁੱਡ ਵਿੱਚ 80 ਅਤੇ 90 ਦੇ ਦਹਾਕੇ ਦੀ ਮਹਾਨ ਅਦਾਕਾਰਾ ਹੈਲੇਨ ਖਾਨ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਇੰਸਪਾਇਰਿੰਗ ਵਾਕ ਫਾਰ ਏ ਕਾਜ਼ ਹੈ, ਜੋ ਖੇਤਰ ਦੇ ਕਾਰੀਗਰਾਂ ਨੂੰ ਸੈਲੀਬ੍ਰੇਟ ਕਰਨ ਅਤੇ ਉਨ੍ਹਾਂ ਨੂੰ ਸਪੋਰਟ ਕਰਨ ਲਈ ਸਮਰਪਿਤ ਹੋਵੇਗੀ। ਇਹ ਸ਼ੋਅ ਹੱਥ ਨਾਲ ਬਣੇ ਕ੍ਰਾਫਟ, ਬੁਣਾਈ ਦੇ ਟ੍ਰੇਡਿਸ਼ਨ ਅਤੇ ਲੋਕਲ ਟੈਕਸਟਾਈਲ ਦੀਆਂ ਬਿਹਤਰੀਨ ਚੀਜ਼ਾਂ ’ਤੇ ਜ਼ੋਰ ਦਿੰਦਾ ਹੈ। ਇਸ ਸਾਲ, ਸ਼ੋਅਕੇਸ ਵਿੱਚ ਖੇਤਰ ਦੇ ਮਸ਼ਹੂਰ ਡਿਜ਼ਾਈਨਰ ਵੀ ਸ਼ਾਮਲ ਹਨ, ਨਾਲ ਹੀ ਖੁਰਾਨਾ ਜਵੈਲਰੀ ਹਾਊਸ ਦੇ ਐਕਸਕਲੂਸਿਵ ਕਾਊਚਰ ਵੀ ਹਨ, ਜੋ ਇਸ ਪਲੇਟਫਾਰਮ ’ਤੇ ਸੁੰਦਰਤਾ ਅਤੇ ਵਿਰਾਸਤ ਦੀ ਰਿਚਨੈੱਸ ਜੋੜਦੇ ਹਨ।
ਫੋਰਮ ਦਾ ਭਵਿੱਖੀ ਰੋਡਮੈਪ :
--ਪੂਰੇ ਖੇਤਰ ’ਚ ਹੈਂਡਲੂਮ ਕਲੱਸਟਰ ਦੀ ਮੈਪਿੰਗ
--ਡਿਜ਼ਾਈਨ ਇੰਟਰਵੇਂਸ਼ਨ ਅਤੇ ਤਕਨਾਲੋਜੀ ਅਪਣਾਉਣ ਦੇ ਪ੍ਰੋਗਰਾਮ ਸ਼ੁਰੂ
--ਕਾਰੀਗਰ ਦੀ ਕੈਪੈਸਿਟੀ-ਬਿਲਡਿੰਗ ਵਰਕਸ਼ਾਪ ਦਾ ਵਿਸਤਾਰ
--ਨੈਸ਼ਨਲ ਅਤੇ ਇੰਟਰਨੈਸ਼ਨਲ ਮਾਰਕੀਟ ਲਿੰਕ ਬਣਾਉਣਾ
--ਟੈਕਸਟਾਈਲ ਅਤੇ ਕ੍ਰਾਫਟ ਵਿੱਚ ਔਰਤਾਂ ਦੀ ਅਗਵਾਈ ਵਾਲੇ ਐਂਟਰਪ੍ਰਾਈਜ਼ ਨੂੰ ਮਜ਼ਬੂਤ ਕਰਨਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ