ਹਾੜ੍ਹੀ ਦੀਆਂ ਫਸਲਾਂ ਲਈ ਯੂਰੀਆ ਖਾਦ ਦੀ ਸਪਲਾਈ ਨਿਰੰਤਰ ਜਾਰੀ: ਮੁੱਖ ਖੇਤੀਬਾੜੀ ਅਫਸਰ
ਪਟਿਆਲਾ, 6 ਦਸੰਬਰ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ, ਡਾ: ਜਸਵਿੰਦਰ ਸਿੰਘ ਨੇ ਦਸਿਆ ਕਿ ਜਿਲ੍ਹਾ ਪਟਿਆਲਾ ਵਿਚ 2,30,000 ਹੈਕ: ਰਕਬੇ ਵਿਚ ਕਣਕ ਅਤੇ 2000 ਹੈਕ: ਰਕਬੇ ਵਿੱਚ ਤੇਲ ਬੀਜ ਫਸਲਾਂ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ ਅਤੇ ਹਾੜ੍ਹੀ ਦੀਆਂ ਫਸਲਾ
ਹਾੜ੍ਹੀ ਦੀਆਂ ਫਸਲਾਂ ਲਈ ਯੂਰੀਆ ਖਾਦ ਦੀ ਸਪਲਾਈ ਨਿਰੰਤਰ ਜਾਰੀ: ਮੁੱਖ ਖੇਤੀਬਾੜੀ ਅਫਸਰ


ਪਟਿਆਲਾ, 6 ਦਸੰਬਰ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ, ਡਾ: ਜਸਵਿੰਦਰ ਸਿੰਘ ਨੇ ਦਸਿਆ ਕਿ ਜਿਲ੍ਹਾ ਪਟਿਆਲਾ ਵਿਚ 2,30,000 ਹੈਕ: ਰਕਬੇ ਵਿਚ ਕਣਕ ਅਤੇ 2000 ਹੈਕ: ਰਕਬੇ ਵਿੱਚ ਤੇਲ ਬੀਜ ਫਸਲਾਂ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ ਅਤੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਲੋੜੀਂਦੀ ਯੂਰੀਆ ਖਾਦ ਦੀ ਸਪਲਾਈ ਨਿਰੰਤਰ ਜਾਰੀ ਹੈ।

ਉਨ੍ਹਾਂ ਦਸਿਆ ਕਿ ਜਿਲ੍ਹੇ ਵਿਚ 102833 ਐਮ.ਟੀ ਯੂਰੀਆ ਖਾਦ ਦੀ ਜ਼ਰੂਰਤ ਸੀ, ਜਿਸ ਵਿਚੋਂ ਹੁਣ ਤੱਕ ਯੂਰੀਆ ਲੱਗਭਗ 60300 ਐਮ.ਟੀ ਖਾਦ ਸਪਲਾਈ ਹੋ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਦਸਿਆ ਕਿ ਯੂਰੀਆ ਖਾਦ ਦੀ ਸਪਲਾਈ ਵਿਚ ਜੇਕਰ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਹ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਅਤੇ ਵੱਖ —ਵੱਖ ਬਲਾਕ ਖੇਤੀਬਾੜੀ ਦਫਤਰਾਂ ਵਿਚ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਖਾਦ ਦੀ ਪੂਰਤੀ ਕੀਤੀ ਜਾ ਸਕੇ। ਉਨਾ ਦਸਿਆ ਕਿ 60 ਫੀਸਦੀ ਯੂਰੀਆ ਖਾਦ ਕੋਪ੍ਰੇਟਿਵ ਸੁਸਾਇਟੀਆਂ ਰਾਹੀਂ ਅਤੇ 40 ਫ਼ੀਸਦੀ ਪ੍ਰਾਈਵੇਟ ਡੀਲਰਾਂ ਰਾਹੀਂ ਕਿਸਾਨਾਂ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਖਾਦਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਮਿਆਰੀ ਖਾਦ ਕਿਸਾਨਾਂ ਨੂੰ ਉਪਲਬੱਧ ਹੋ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande