ਪਾਈਟੈਕਸ 2025: ਪੰਜਾਬ ਹੈਰੀਟੇਜ ਸ਼ੋਅ ’ਚ ਇੱਕ ਮੰਚ ’ਤੇ ਵਿਰਾਸਤ, ਫੈਸ਼ਨ, ਕਲਾ ਅਤੇ ਸੈਰ-ਸਪਾਟਾ
ਪੰਜਾਬ ਦੇ ਕਰਾਫਟ, ਹੈਂਡਲੂਮ ਅਤੇ, ਟੈਕਸਟਾਈਲ, ਇਕੋਸਿਸਟਮ ਨੂੰ ਗਲੋਬਲ ਪਹਿਚਾਣ ਦਵਾਂਵਾਂਗੇ:ਹਿਮਨੀ ਅਰੋੜਾ
ਪੀਐਚਡੀ ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦੌਰਾਨ ਫੈਸ਼ਨ ਟੈਕਸ ਐਂਡ ਟੈਕ ਫੋਰਮ ਵੱਲੋਂ ਆਯੋਜਿਤ ਪੰਜਾਬ ਹੈਰੀਟੇਜ ਸ਼ੋਅ


ਪੀਐਚਡੀ ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦੌਰਾਨ ਫੈਸ਼ਨ ਟੈਕਸ ਐਂਡ ਟੈਕ ਫੋਰਮ ਵੱਲੋਂ ਆਯੋਜਿਤ ਪੰਜਾਬ ਹੈਰੀਟੇਜ ਸ਼ੋਅ


ਪਾਈਟੈਕਸ 2025 ’ਚ ਮਾਡਲਜ਼


ਪਾਈਟੈਕਸ 2025 ’ਚ ਪਹੁੰਚੀ ਮਹਾਨ ਅਦਾਕਾਰਾ ਹੈਲੇਨ ਖਾਨ।


ਅੰਮ੍ਰਿਤਸਰ, 7 ਦਸੰਬਰ (ਹਿੰ.ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦੌਰਾਨ ਫੈਸ਼ਨ ਟੈਕਸ ਐਂਡ ਟੈਕ ਫੋਰਮ ਵੱਲੋਂ ਆਯੋਜਿਤ ਪੰਜਾਬ ਹੈਰੀਟੇਜ ਸ਼ੋਅ ਵਿੱਚ ਕਲਾਕਾਰਾਂ ਨੇ ਰੈਂਪ ਵਾਕ ਦੌਰਾਨ ਵਿਰਾਸਤ, ਫੈਸ਼ਨ, ਕਲਾ ਅਤੇ ਸੈਰ-ਸਪਾਟੇ ਨੂੰ ਇੱਕ ਹੀ ਮੰਚ 'ਤੇ ਪ੍ਰਦਰਸ਼ਿਤ ਕੀਤਾ।

ਪ੍ਰੋਗਰਾਮ ਵਿੱਚ ਬਾਲੀਵੁੱਡ ’ਚ 80 ਦੇ ਦਹਾਕੇ ਦੀ ਮਹਾਨ ਅਦਾਕਾਰਾ ਹੈਲੇਨ ਖਾਨ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉੱਥੇ ਹੀ ਬਾਲੀਵੁੱਡ ਅਦਾਕਾਰ, ਨਿਰਮਾਤਾ ਰਜਤ ਬੇਦੀ ਨੇ ਆਪਣੇ ਅਨੁਭਵ ਸਾਂਝੇ ਕਰਕੇ ਕਲਾਕਾਰਾਂ ਦਾ ਹੌਸਲਾ ਵਧਾਇਆ।

ਪ੍ਰੋਗਰਾਮ ਦੀ ਸ਼ੁਰੂਆਤ ਬਾਲ ਕਲਾਕਾਰਾਂ ਨੇ ਹੈਲੇਨ ਖਾਨ ਦੇ ਗੀਤਾਂ 'ਤੇ ਡਾਂਸ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਬਾਅਦ ਹਿਮਾਨੀ ਅਰੋੜਾ ਦੀ ਫੈਸ਼ਨ ਕਲੈਕਸ਼ਨ ਦੇ ਨਾਲ ਮਾਡਲਜ਼ ਮੰਚ ’ਤੇ ਉਤਰੀਆਂ ਅਤੇ ਉਨ੍ਹਾਂ ਨੇ ਡਿਜ਼ਾਈਨਰ ਸ਼੍ਰੇਆ ਮਹਿਰਾ, ਫਰਾਹ ਅਤੇ ਸੰਜਨਾ, ਡਿਜ਼ਾਈਨਰ ਰਚਿਤ ਖੰਨਾ ਦੇ ਡਿਜ਼ਾਈਨਿੰਗ ਕਲੈਕਸ਼ਨ, ਖੁਰਾਨਾ ਜਵੈਲਰੀ ਹਾਊਸ ਦੇ ਐਕਸਕਲੂਸਿਵ ਕਾਉਚਰ ਨੂੰ ਸ਼ੋਕੇਸ ਕੀਤਾ। ਇਸ ਤੋਂ ਬਾਅਦ ਇੰਡੀਅਨ ਆਈਡਲ ਫੇਮ ਹਰਗੁਣ ਕੌਰ ਵੱਲੇਂ ਸਟੇਜ ਪਰਫਾਰਮੈਂਸ ਦਿੱਤੀ ਗਈ।

ਇਸ ਮੌਕੇ ’ਤੇ ਹਿਮਾਨੀ ਅਰੋੜਾ ਨੇ ਕਿਹਾ ਕਿ ਇਹ ਇੱਕ ਇੰਸਪਾਇਰਿੰਗ ਵਾਕ ਫਾਰ ਏ ਕਾਜ਼, ਜੋ ਇਸ ਇਲਾਕੇ ਦੇ ਕਾਰੀਗਰਾਂ ਨੂੰ ਸੈਲੀਬ੍ਰੇਟ ਕਰਨ ਅਤੇ ਉਨ੍ਹਾਂ ਨੂੰ ਸਪੋਰਟ ਕਰਨ ਨੂੰ ਸਮਰਪਿਤ ਸੀ। ਇਸ ਸ਼ੋਅ ਵਿੱਚ ਹੱਥ ਨਾਲ ਬਣੇ ਕ੍ਰਾਫਟ, ਬੁਣਾਈ ਦੇ ਟ੍ਰੇਡਿਸ਼ਨ ਅਤੇ ਲੋਕਲ ਟੈਕਸਟਾਈਲ ਦੀਆਂ ਬਿਹਤਰੀਨ ਚੀਜ਼ਾਂ ’ਤੇ ਜ਼ੋਰ ਦਿੱਤਾ ਗਿਆ। ਹਿਮਾਨੀ ਨੇ ਕਿਹਾ ਕਿ ਸਾਡਾ ਯਤਨ ਪੰਜਾਬ ਦੇ ਕ੍ਰਾਫਟ, ਹੈਂਡਲੂਮ ਅਤੇ ਟੈਕਸਟਾਈਲ ਈਕੋਸਿਸਟਮ ਨੂੰ ਇੱਕ ਨਵੀਂ ਗਲੋਬਲ ਪਛਾਣ ਦੇਣਾ ਹੈ। ਪਾਈਟੈਕਸ ਵਿਖੇ ਅਸੀਂ ਇੰਪਾਵਰਮੈਂਟ, ਕ੍ਰੀਏਟੀਵਿਟੀ, ਇਨਕਲੂਜ਼ਨ ਅਤੇ ਹੈਰੀਟੇਜ਼ ਨੂੰ ਇੱਕ ਪਲੇਟਫਾਰਮ 'ਤੇ ਲਿਆਂਦਾ ਹੈ।

ਪੀਐਚਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਇਸ ਸ਼ੋਅ ਦੇ ਆਯੋਜਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਨਾ ਹੈ।ਇਸ ਮੌਕੇ ਤੇ ਪੀਐੱਚਡੀ ਸੀਸੀਆਈ ਦੇ ਸੈਕਟਰੀ ਜਨਰਲ ਨਵੀਨ ਸੇਠ, ਅਮ੍ਰਿਤਸਰ ਜੋਨ ਦੇ ਕਨਵੀਨਰ ਜੈਦੀਪ ਸਿੰਘ, ਸੀਨੀਅਰ ਰੀਜਨਲ ਡਾਇਰੈਕਟਰ ਭਾਰਤੀ ਸੂਦ ਸਮੇਤ ਕਈ ਪਤਵੰਤੇ ਹਾਜਰ ਸਨ।

ਅੰਮ੍ਰਿਤਸਰ ਆਉਣਾ ਚਾਹੁੰਦੀ ਸੀ, ਪਰ ਇੱਛਾ ਅੱਜ ਪੂਰੀ ਹੋਈ

ਪ੍ਰਸਿੱਧ ਕਲਾਕਾਰ ਹੈਲੇਨ ਖਾਨ ਨੇ ਸਟੇਜ 'ਤੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਅੰਮ੍ਰਿਤਸਰ ਆਉਣਾ ਚਾਹੁੰਦੀ ਸਨ, ਪਰ ਮੌਕਾ ਨਹੀਂ ਮਿਲ ਰਿਹਾ ਸੀ। ਅੱਜ, ਉਨ੍ਹਾਂ ਨੂੰ ਅੰਮ੍ਰਿਤਸਰ ਆਉਣ ਦਾ ਮੌਕਾ ਮਿਲ ਹੀ ਗਿਆ। ਉਹ ਦਰਬਾਰ ਸਾਹਿਬ ਵੀ ਗਈ ਅਤੇ ਇੱਥੋਂ ਦੀ ਮਸ਼ਹੂਰ ਮਾਰਕੀਟ ਵਿੱਚ ਖਰੀਦਦਾਰੀ ਵੀ ਕੀਤੀ। ਇੱਥੋਂ ਦੇ ਲੋਕ ਆਪਣੇ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਹਨ, ਜੋ ਉਨ੍ਹਾਂ ਨੂੰ ਵਿਲੱਖਣ ਬਣਾਉਂਦਾ ਹੈ।

ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ: ਰਜਤ ਬੇਦੀ

ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਰਜਤ ਬੇਦੀ ਦਾ ਮੰਨਣਾ ਹੈ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ, ਵਿਅਕਤੀ ਨੂੰ ਜ਼ਿੰਦਗੀ ’ਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਕਦੇ ਨਾ ਕਦੇ ਕਿਸਮਤ ਦੇ ਦਰਵਾਜ਼ੇ ਜ਼ਰੂਰ ਖੁੱਲ੍ਹਦੇ ਹਨ। ਪਾਈਟੈਕਸ ਦੇ ਹੈਰੀਟੇਜ ਸ਼ੋਅ ਵਿੱਚ ਪਹੁੰਚੇ ਰਜਤ ਬੇਦੀ ਨੇ ਲਾਈਵ ਡਾਇਲਾਗ ਰਾਹੀਂ ਦਰਸ਼ਕਾਂ ਨਾਲ ਆਪਣੇ 15 ਸਾਲ ਪਹਿਲਾਂ ਇੰਡਸਟਰੀ ਤੋਂ ਜਾਣ ਦੀ ਕਹਾਣੀ ਦੱਸੀ ਅਤੇ ਨਾਲ ਹੀ ਉਨ੍ਹਾਂ ਦੇ 20 ਸਾਲ ਬਾਅਦ ਦੇ ਕਮਬੈਕ ਦਾ ਵੀ ਖੁਲਾਸਾ ਕੀਤਾ ਕਿ ਕਿਵੇਂ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੇ ਉਨ੍ਹਾਂ ਦੀ ਫਿਲਮ ਕੋਈ ਮਿਲ ਗਿਆ ਦੇਖ ਕੇ ਆਪਣੇ ਨਿਰਦੇਸ਼ਨ ਵਿੱਚ ਬਣਨ ਵਾਲੀ ਸੀਰੀਜ਼ ਵਿੱਚ ਕਾਸਟ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸਦਾ ਪੁੱਤਰ ਅੱਜ ਸ਼ਾਹਰੁਖ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande