ਲੁਧਿਆਣਾ ਟੋਲ ਪਲਾਜੇ ’ਤੇ ਨੌਜਵਾਨਾਂ ਵਲੋਂ ਫਾਈਰਿੰਗ, ਪੁਲਿਸ ਵਲੋਂ ਜਾਂਚ ਸ਼ੁਰੂ
ਲੁਧਿਆਣਾ, 7 ਦਸੰਬਰ (ਹਿੰ. ਸ.)। ਲੁਧਿਆਣਾ ’ਚ ਸ਼ਨੀਵਾਰ ਦੇਰ ਰਾਤ ਟੋਲ ਪਲਾਜ਼ਾ ’ਤੇ ਕੁਝ ਨੌਜਵਾਨਾਂ ਵਲੋਂ ਟੋਲ ਤੋਂ ਬਚਣ ਲਈ ਵੀ. ਆਈ. ਪੀ. ਲੇਨ ਵਿਚ ਆਪਣੀ ਗੱਡੀ ਵਾੜਨ ਦੀ ਕੋਸ਼ਸ਼ ਕੀਤੀ ਗਈ ਅਤੇ ਜਦੋਂ ਪਲਾਜ਼ਾ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ।

ਲੁਧਿਆਣਾ ਪੁਲਿਸ ਨੇ ਇਸ ਮਾਮਲੇ ’ਚ ਕਿਹਾ ਹੈ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ ਜਦੋਂ ਐਸ. ਯੂ. ਵੀ. ਵਿਚ ਸਵਾਰ ਨੌਜਵਾਨਾਂ ਦੇ ਇਕ ਗਰੁੱਪ ਨੇ ਟੋਲ ਭੁਗਤਾਨ ਤੋਂ ਬਚਣ ਲਈ ਜ਼ਬਰਦਸਤੀ ਵੀ. ਆਈ. ਪੀ. ਲੇਨ ਵਿਚੋਂ ਲੰਘਣ ਦੀ ਕੋਸ਼ਿਸ਼ ਕੀਤੀ। ਟੋਲ ਪਲਾਜ਼ਾ ਮੈਨੇਜਰ ਵਿਪਿਨ ਰਾਏ ਨੇ ਕਿਹਾ ਕਿ ਜਦੋਂ ਟੋਲ ਕਰਮਚਾਰੀਆਂ ਨੇ ਦਖਲ ਦਿੱਤਾ ਅਤੇ ਉਨ੍ਹਾਂ ਨੂੰ ਰੋਕਿਆ,ਤਾਂ ਐਸ. ਯੂ. ਵੀ. ਦੇ ਸਵਾਰਾਂ ਨੇ ਹਿੰਸਾ ਕੀਤੀ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਗੋਲੀਆਂ ਚੱਲਣ ਤੋਂ ਬਾਅਦ ਟੋਲ ਪਲਾਜ਼ਾ ਦੇ ਕਰਮਚਾਰੀ ਬਚਾਅ ਲਈ ਭੱਜ ਗਏ। ਵਿਪਿਨ ਰਾਏ ਨੇ ਕਿਹਾ ਕਿ ਨਾ ਸਿਰਫ਼ ਸਵਾਰਾਂ ਨੇ ਗੋਲੀਬਾਰੀ ਕੀਤੀ, ਸਗੋਂ ਉਨ੍ਹਾਂ ਨੇ ਟੋਲ ਕਰਮਚਾਰੀਆਂ 'ਤੇ ਇੱਟਾਂ ਅਤੇ ਪੱਥਰਾਂ ਨਾਲ ਵੀ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਉੱਥੇ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ

 rajesh pande