ਲੁਧਿਆਣਾ ਪੁਲਿਸ ਵਲੋਂ ਦਰੱਖਤ ਚੋਰੀ ਕਰਨ ਦੇ ਮਾਮਲੇ ’ਚ 8 ਜਣਿਆ ਖਿਲਾਫ਼ ਮਾਮਲਾ ਦਰਜ
ਲੁਧਿਆਣਾ, 7 ਦਸੰਬਰ (ਹਿੰ. ਸ.)। ਲੁਧਿਆਣਾ ’ਚ ਸਰਕਾਰੀ ਜ਼ਮੀਨ ''ਤੇ ਲੱਗੇ ਦਰੱਖਤ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਣ ਮੰਡਲ ਅਫ਼ਸਰ ਰਜੇਸ਼ ਗੁਲਾਟੀ ਦੀ ਸ਼ਿਕਾਇਤ ''ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਕੁਲਵਿ
.


ਲੁਧਿਆਣਾ, 7 ਦਸੰਬਰ (ਹਿੰ. ਸ.)। ਲੁਧਿਆਣਾ ’ਚ ਸਰਕਾਰੀ ਜ਼ਮੀਨ 'ਤੇ ਲੱਗੇ ਦਰੱਖਤ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਣ ਮੰਡਲ ਅਫ਼ਸਰ ਰਜੇਸ਼ ਗੁਲਾਟੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਕੁਲਵਿੰਦਰ ਸਿੰਘ ਵਾਸੀ ਪਿੰਡ ਮੁੱਲਾਂਪੁਰ ਮੁਹਾਲੀ ਅਤੇ ਉਸ ਦੇ 7 ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ|

ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਇਹਨਾਂ ਕਥਿਤ ਦੋਸ਼ੀਆਂ ਵਲੋਂ ਮੱਤੇਵਾੜਾ ਜੰਗਲਾਂ ਵਿਚ ਇਹ ਦਰੱਖਤ ਚੋਰੀ ਕੀਤੇ ਗਏ | ਚੋਰੀ ਕੀਤੇ ਦਰੱਖਤਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande