
ਫਾਜ਼ਿਲਕਾ 7 ਦਸੰਬਰ (ਹਿੰ. ਸ.)। ਖੁਸ਼ੀ ਫਾਊਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਵੱਲੋਂ ਪਿੰਡ ਫਤਿਹਗੜ੍ਹ ਵਿਖੇ ਪਹੁੰਚ ਕੇ ਇੱਕ ਹੋਣਹਾਰ ਵਿਦਿਆਰਥਨ ਜਸ਼ਨ ਨੂੰ ਯੂਪੀਐਸਸੀ ਦੀ ਤਿਆਰੀ ਲਈ ਕਿਤਾਬਾਂ ਮੁਹਈਆ ਕਰਵਾ ਕੇ ਮਦਦ ਕੀਤੀ| ਉਨ੍ਹਾਂ ਕਿਹਾ ਕਿ ਜਸ਼ਨ ਇੱਕ ਹੋਣਹਾਰ ਤੇ ਮਿਹਨਤੀ ਵਿਦਿਆਰਥਣ ਹੈ, ਉਹ ਆਈ.ਏ.ਐਸ ਅਫਸਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਜਿਸ ਕਰਕੇ ਸੰਸਥਾ ਵੱਲੋਂ ਉਸ ਨੂੰ ਕਿਤਾਬਾਂ ਮੁਹਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਹ ਪੜ ਲਿਖ ਕੇ ਉੱਚ ਅਹੁਦੇ ਦੀ ਅਫਸਰ ਬਣ ਸਕੇ ਤੇ ਆਪਣੇ ਸੁਪਨੇ ਪੂਰੇ ਕਰ ਸਕੇ| ਉਨਾਂ ਕਿਹਾ ਕਿ ਉਨਾਂ ਦੀ ਸੰਸਥਾ ਹਮੇਸ਼ਾ ਹੀ ਲੜਕੀਆਂ ਦੀ ਭਲਾਈ ਲਈ ਕੰਮ ਕਰਦੀ ਹੈ ਤੇ ਅਜਿਹੇ ਨੇਕ ਕਾਰਜ ਲਈ ਉਹ ਸਦਾ ਹੀ ਮਦਦ ਕਰਨ ਲਈ ਤਤਪਰ ਹਨ|
ਉਨਾਂ ਜਸ਼ਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਕਿ ਉਹ ਆਪਣੀ ਤਿਆਰੀ ਨੂੰ ਇਸੇ ਤਰ੍ਹਾਂ ਜਾਰੀ ਰੱਖੇ ਸਖਤ ਮਿਹਨਤ ਕਰਕੇ ਆਈ.ਏ.ਐਸ ਅਫਸਰ ਬਣੇ ਤੇ ਆਪਣੇ ਇਸ ਇਲਾਕੇ ਦਾ ਨਾਮ ਰੋਸ਼ਨ ਕਰੇ| ਵਿਦਿਆਰਥਨ ਜਸ਼ਨ ਆਖਦੀ ਹੈ ਕਿ ਉਹ ਮੈਡਮ ਖੁਸ਼ਬੂ ਸਵਨਾ ਤੇ ਉਨਾਂ ਦੀ ਫਾਊਂਡੇਸ਼ਨ ਦਾ ਧੰਨਵਾਦ ਕਰਦੀ ਹੈ ਜਿਨਾਂ ਵੱਲੋਂ ਉਸਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਹਿਯੋਗ ਕੀਤਾ ਗਿਆ ਹੈ, ਕਿਤਾਬਾਂ ਦੀ ਪ੍ਰਾਪਤੀ ਹੋਣ ਨਾਲ ਉਹ ਹੁਣ ਹੋਰ ਸਖਤ ਮਿਹਨਤ ਤੇ ਲਗਨ ਨਾਲ ਤਿਆਰੀ ਕਰ ਸਕੇਗੀ ਤੇ ਆਪਣੇ ਆਈਏਐਸ ਅਫਸਰ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਸਕੇਗੀ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ