
ਨਵਾਂਸ਼ਹਿਰ, 7 ਦਸੰਬਰ (ਹਿੰ. ਸ.)। ਥਾਣਾ ਪੁਲਿਸ ਅਮਰਗੜ੍ਹ ਵਲੋਂ ਇੱਕ ਵਿਅਕਤੀ ਨੂੰ 100 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਾਗਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਸਾਡੀ ਪੁਲਿਸ ਪਾਰਟੀ ਜਦੋਂ ਸਥਾਨਕ ਚੋਂਦਾ ਮੋੜ ਨੇੜੇ ਪਹੁੰਚੀ ਤਾਂ ਮੁਖਬਰ ਦੀ ਇਤਲਾਹ ਮਿਲਣ ਤੇ ਪੁੱਡਾ ਕਲੋਨੀ ਅਮਰਗੜ੍ਹ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਨੇੜਿਉਂ ਗਗਨਦੀਪ ਸਿੰਘ ਉਰਫ਼ ਗੱਗੂ ਪੁੱਤਰ ਜੋਰਾ ਸਿੰਘ ਵਾਸੀ ਰਹਿਮਤ ਗੜ੍ਹ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 100 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ