ਪੰਜਾਬ ਦੇ ਜ਼ਿਲ੍ਹਾ ਰੂਪਨਗਰ ਨੂੰ ਟੂਰਿਜ਼ਮ ਡੈਸਟੀਨੇਸ਼ਨ ਆਫ ਦਿ ਈਅਰ ਐਵਾਰਡ
ਚੰਡੀਗੜ੍ਹ, 7 ਦਸੰਬਰ (ਹਿੰ.ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੇ ਜਾ ਰਹੇ 19ਵੇਂ ਪਾਈਟੈਕਸ ਦੌਰਾਨ ਬੀਤੀ ਰਾਤ ਦੂਜੇ ਪੰਜਾਬ ਟੂਰਿਜ਼ਮ ਰਿਕੋਗਨੀਸ਼ਨ ਅਵਾਰਡਜ਼ ਦਾ ਆਯੋਜਨ ਕੀਤਾ ਗਿਆ। ਜਿਸ ’ਚ ਹੰਸਾਲੀ ਆਰਗੈਨਿਕ ਫਾਰਮਰ ਨੂੰ ਸਸਟੇਨੇਬਿਲਟੀ ਚੈਂਪੀਅਨ ਆਫ਼ ਦ ਈਅਰ ਅਵਾਰਡ ਪ੍ਰਦਾਨ
ਪੀਐਚਡੀਸੀਸੀਆਈ ਵੱਲੋਂ ਪੰਜਾਬ ਟੂਰਿਜ਼ਮ ਰਿਕੋਗਨੀਸ਼ਨ ਅਵਾਰਡਜ਼ ਦੌਰਾਨ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼


ਜ਼ਿਲ੍ਹਾ ਰੂਪਨਗਰ ਨੂੰ ਟੂਰਿਜ਼ਮ ਡੈਸਟੀਨੇਸ਼ਨ ਆਫ ਦਿ ਈਅਰ ਐਵਾਰਡ ਨਾਲ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼


ਚੰਡੀਗੜ੍ਹ, 7 ਦਸੰਬਰ (ਹਿੰ.ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੇ ਜਾ ਰਹੇ 19ਵੇਂ ਪਾਈਟੈਕਸ ਦੌਰਾਨ ਬੀਤੀ ਰਾਤ ਦੂਜੇ ਪੰਜਾਬ ਟੂਰਿਜ਼ਮ ਰਿਕੋਗਨੀਸ਼ਨ ਅਵਾਰਡਜ਼ ਦਾ ਆਯੋਜਨ ਕੀਤਾ ਗਿਆ। ਜਿਸ ’ਚ ਹੰਸਾਲੀ ਆਰਗੈਨਿਕ ਫਾਰਮਰ ਨੂੰ ਸਸਟੇਨੇਬਿਲਟੀ ਚੈਂਪੀਅਨ ਆਫ਼ ਦ ਈਅਰ ਅਵਾਰਡ ਪ੍ਰਦਾਨ ਕੀਤਾ ਗਿਆ।

ਇਸ ਮੌਕੇ ’ਤੇ ਜੇਤੂਆਂ ਦਾ ਸਵਾਗਤ ਕਰਦੇ ਹੋਏ, ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਪੰਜਾਬ ਸੈਰ-ਸਪਾਟਾ ਅਤੇ ਮਹਿਮਾਨ ਨਿਵਾਜ਼ੀ ਲਈ ਪ੍ਰਸਿੱਧ ਹੈ। ਇਸ ਖੇਤਰ ਵਿੱਚ ਕਾਰੋਬਾਰੀਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਚੈਂਬਰ ਨੇ ਪਿਛਲੇ ਸਾਲ ਇਹ ਅਵਾਰਡ ਸ਼ੁਰੂ ਕੀਤਾ ਹੈ। ਅਗਲੇ ਸਾਲ ਅਵਾਰਡ ਸਮਾਰੋਹ ਦਾ ਵਿਸਥਾਰ ਕੀਤਾ ਜਾਵੇਗਾ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਪਹੁੰਚੇ ਹੋਟਲ ਅਤੇ ਸੈਰ-ਸਪਾਟਾ ਉਦਯੋਗ ਦੇ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਪੀਐਚਡੀਸੀਸੀਆਈ ਦੇ ਡਿਪਟੀ ਸੈਕਟਰੀ ਜਨਰਲ ਨਵੀਨ ਸੇਠ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਪੰਜਾਬ ਦੀ ਦੇਸ਼ ਭਰ ਵਿੱਚ ਵੱਖਰੀ ਪਛਾਣ ਹੈ। ਇਸ ਲਈ ਚੈਂਬਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਸਾਲ ਤੋਂ ਸਾਲਾਨਾ ਅਵਾਰਡ ਸ਼ੁਰੂ ਕੀਤੇ ਹਨ।

ਪ੍ਰੋਗਰਾਮ ਦੌਰਾਨ ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ, ਅੰਮ੍ਰਿਤਸਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ, ਨਿਸ਼ਚੇ ਬਹਿਲ ਕਨਵੀਨਰ ਪੀ ਟੀ ਆਰ, ਨਿਪੁੰਨ ਅੱਗਰਵਾਲ ਕੋ ਕਨਵੀਨਰ ਅਮ੍ਰਿਤਸਰ ਜੋਨ, ਫਿਲਮ ਅਦਾਕਾਰ ਰਜਤ ਬੇਦੀ, ਪੀਐਚਡੀਸੀਸੀਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਖੇਤਰੀ ਕਨਵੀਨਰ ਜੈਦੀਪ ਸਿੰਘ ਨੇ ਕੈਪ ਹਾਊਸ ਨੂੰ ਪੰਜਾਬ ਟੂਰਿਜ਼ਮ ਟ੍ਰੇਲਬਲੇਜ਼ਰ ਪੁਰਸਕਾਰ, ਜ਼ਿਲ੍ਹਾ ਰੂਪਨਗਰ ਨੂੰ ਪੰਜਾਬ ਟੂਰਿਜ਼ਮ ਡੈਸਟੀਨੇਸ਼ਨ ਆਫ ਦਿ ਈਅਰ ਅਵਾਰਡ ਪ੍ਰਦਾਨ ਕੀਤਾ।

ਅੰਮ੍ਰਿਤਸਰ ਸਥਿਤ ਭਰਾਵਾਂ ਦਾ ਢਾਬਾ ਨੂੰ ਟ੍ਰੈਡੀਸ਼ਨਲ ਇਨ ਸਿਟੀ ਢਾਬਾ, ਕਜ਼ਾਨ ਹਾਸਪਿਟੈਲਿਟੀ ਅੰਮ੍ਰਿਤਸਰ ਨੂੰ ਪ੍ਰੀਮੀਅਮ ਪ੍ਰਾਪਰਟੀ ਅਵਾਰਡ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਰਜਤ ਬੇਦੀ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਰਿਕੋਗਨੀਸ਼ਨ ਅਵਾਰਡਜ਼ ਦੇ ਦੂਜੇ ਐਡੀਸ਼ਨ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦਾ ਸੈਰ-ਸਪਾਟਾ ਉਦਯੋਗ ਨਵੀਨਤਾ, ਗੁਣਵੱਤਾ ਅਤੇ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਸ਼ਾਨਦਾਰ ਕੰਮ ਕਰ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande