ਮੋਹਾਲੀ, 28 ਸਤੰਬਰ (ਹਿੰ. ਸ.)। ਸੀਜੀਸੀ ਲਾਂਡਰਾਂ ਵਿਖੇ ‘ਫਰੈਸ਼ਰਜ਼ ਬੈਸ਼-ਜਸ਼ਨ 2025’ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸੀਜੀਸੀ ਦੇ ਫਾਰਮੇਸੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਆਰੀਆ ਸ਼ਰਮਾ ਅਤੇ ਅਪਲਾਈਡ ਸਾਇੰਸ ਦੀ ਪਹਿਲੇ ਸਾਲ ਦੀ ਵਿਿਦਆਰਥਣ ਪਰਿਣੀਤ ਕੌਰ ਨੂੰ ਕ੍ਰਮਵਾਰ, ਮਿਸਟਰ ਅਤੇ ਮਿਸ ਫਰੈਸ਼ਰ 2025 ਦਾ ਤਾਜ ਪਹਿਨਾਇਆ ਗਿਆ। ਇਸ ਮੌਕੇ ਰੋਮਾਂਚਿਕ ਪ੍ਰੋਗਰਾਮਾਂ ਦੀ ਲੜੀ ਪੇਸ਼ ਕੀਤੀ ਗਈ ਜਿਸ ਵਿੱਚ ਇੱਕ ਫੈਸ਼ਨ ਸ਼ੋਅ, ਭੰਗੜਾ, ਫਿਊਜ਼ਨ ਡਾਂਸ ਅਤੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਲਾਈਵ ਗਾਇਕੀ ਪ੍ਰਦਰਸ਼ਨ ਆਦਿ ਸ਼ਾਮਲ ਸੀ, ਜਿਸ ਨੇ ਵਿਿਦਆਰਥੀਆਂ ਦਾ ਮਨ ਮੋਹਿਆ।
ਇਸ ਸਮਾਗਮ ਵਿੱਚ ਸੰਸਥਾ ਦੇ ਟਰੱਸਟੀਆਂ ਸਣੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਅਤੇ ਫੈਕਲਟੀ ਮੈਂਬਰ ਸ਼ਾਮਲ ਸਨ। ਜਸ਼ਨ-2025 ਦੀ ਸ਼ੁਰੂਆਤ ਅੰਤਰਰਾਸ਼ਟਰੀ ਫਿਊਜ਼ਨ ਅਤੇ ਬਾਲੀਵੁੱਡ ਫਾਰਮੈਟਾਂ ਵਿੱਚ ਮਨਮੋਹਕ ਡਾਂਸ ਪ੍ਰਦਰਸ਼ਨਾਂ ਨਾਲ ਹੋਈ। ਭੰਗੜਾ ਪ੍ਰਦਰਸ਼ਨ ਨੇ ਸਮਾਗਮ ਨੂੰ ਚਾਰ ਚੰਨ ਲਾਏ। ਇਸ ਪ੍ਰੋਗਰਾਮ ਵਿੱਚ ਮਿਸ ਅਤੇ ਮਿਸਟਰ ਫਰੈਸ਼ਰ ਮੁਕਾਬਲਾ ਤਿੰਨ ਦੌਰਾਂ (ਰਾਊਂਡਾਂ) ਵਿੱਚ ਕਰਵਾਇਆ ਗਿਆ ਜਿਸ ਵਿੱਚ ਰੈਂਪ ਵਾਕ, ਸਵੈ ਜਾਣ ਪਛਾਣ, ਇੱਕ ਕੁਇਜ਼ ਰਾਊਂਡ ਅਤੇ ਅੰਤਿਮ ਪ੍ਰਸ਼ਨ ਉੱਤਰ ਰਾਊਂਡ ਸ਼ਾਮਲ ਸੀ।
ਭਾਗੀਦਾਰਾਂ ਦਾ ਨਿਰਣਾ ਉਨ੍ਹਾਂ ਦੇ ਬੌਧਿਕ ਹੁਨਰ, ਆਤਮਵਿਸ਼ਵਾਸ ਅਤੇ ਪੇਸ਼ਕਾਰੀ ਸ਼ੈਲੀ ਦੇ ਆਧਾਰ ’ਤੇ ਕੀਤਾ ਗਿਆ। ਨਿਰਣਾਇਕ ਪੈਨਲ (ਜੱਜ ਪੈਨਲ) ਵਿੱਚ ਅਦਾਕਾਰ ਅਤੇ ਗਾਇਕ ਜੋਬਨਪ੍ਰੀਤ ਸਿੰਘ ਅਤੇ ਅਦਾਕਾਰਾ ਅਤੇ ਗਾਇਕਾ ਅਰਸ਼ਦੀਪ ਸੋਹਲ ਸ਼ਾਮਲ ਸਨ। ਇਸ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਹਿਣ ਵਾਲੀ ਟਰਾਫੀ ਸੈਮੂਅਲ ਅਤੇ ਨਿਿਧਕਾ ਸੂਦ ਨੂੰ ਦਿੱਤੀ ਗਈ। ਆਦਿਿਤਆ ਢਿੱਲੋਂ ਨੇ ਮਿਸਟਰ ਫੋਟੋਜੈਨਿਕ-2025 ਦਾ ਖਿਤਾਬ ਜਿੱਤਿਆ ਜਦੋਂ ਕਿ ਤਾਨੀਆ ਸ਼ਰਮਾ ਨੇ ਮਿਸ ਫੋਟੋਜੈਨਿਕ-2025 ਦਾ ਖਿਤਾਬ ਜਿੱਤਿਆ।ਅੰਤ ਵਿੱਚ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੰਡ ਕੇ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ