ਘਨੌਰ, 28 ਸਤੰਬਰ (ਹਿੰ. ਸ.)। ਹਲਕਾ ਘਨੌਰ ਤੋਂ ਮੋਹਨ ਸਿੰਘ ਮੋਨੂੰ ਪਿੰਡ ਤੱਖਤੁਮਾਜਰਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਜਪਾ ਪਾਰਟੀ ਦੀ ਹਾਈਕਮਾਂਡ ਵੱਲੋਂ ਹਲਕਾ ਘਨੌਰ ਦੇ ਭਾਜਪਾ ਇੰਟਲੈਕਚੁਅਲ ਸੈਲ ਨੇ ਹਲਕਾ ਕੋ ਕਨਵੀਨਰ ਘਨੌਰ ਦਾ ਅਹੁਦਾ ਸੰਭਾਲਣ ਤੇ ਵੱਖ ਵੱਖ ਜਥੇਬੰਦੀਆਂ ਅਤੇ ਇਲਾਕ਼ਾ ਨਿਵਾਸੀਆਂ ਤੇ ਯਾਰਾਂ ਦੋਸਤਾਂ ਨੇ ਮੁਬਾਰਕਬਾਦ ਦਿੱਤੀ।ਇਸ ਮੌਕੇ ਮੋਹਨ ਸਿੰਘ ਮੋਨੂੰ ਪਿੰਡ ਤੱਖਤੁਮਾਜਰਾ ਨੇ ਪਾਰਟੀ ਹਾਈ ਕਮਾਂਡ ਅਸ਼ਵਨੀ ਸ਼ਰਮਾ ਤੇ ਪੰਜਾਬ ਦੇ ਪ੍ਰਧਾਨ ਪੀ ਕੇ ਐਸ ਭਾਰਤਵਾਜ ਤੇ ਗੁਰਮੀਤ ਸਿੰਘ ਉੜਦਨ ਐਡੀਸ਼ਨਲ ਐਮ ਪੀ ਸੀਟ ਪਟਿਆਲਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੋਹਨ ਸਿੰਘ ਮੋਨੂੰ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋ ਜ਼ੋ ਘਨੌਰ ਹਲਕੇ ਦੀ ਜਿੰਮੇਵਾਰੀ ਦਿੱਤੀ। ਇਸ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਮੋਹਨ ਸਿੰਘ ਮੋਨੂੰ ਨੇ ਦੱਸਿਆ ਕਿ ਉਹ ਭਾਜਪਾ ਪਾਰਟੀ ਲਈ ਪਿਛਲੇ 10 ਸਾਲਾਂ ਤੋਂ ਅਪਣੇ ਹਲਕਾ ਘਨੌਰ ਦੀ ਸੇਵਾ ਕਰ ਰਹੇ ਹਨ ਅਤੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ