ਹੁਸ਼ਿਆਰਪੁਰ, 28 ਸਤੰਬਰ (ਹਿੰ. ਸ.)। ਡਿਪਟੀ ਕਮਿਸਨਰ -ਕਮ- ਪ੍ਰਧਾਂਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਵਲੋਂਊ ਜ਼ਿਲ੍ਹੇ ਵਿਚ ਆਏ ਹੜ੍ਹਾ ਦੌਰਾਨ ਮੋਹਰੀ ਬਣ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਹੈ, ਜਿਸ ਵਿਚ ਬਹੁਤ ਸਾਰੀਆਂ ਕੰਪਨੀਆਂ, ਫੈਕਟਰੀਆਂ, ਸਕੂਲਾਂ, ਕਾਲਜਾਂ, ਸਮਾਜ ਸੇਵੀ ਸੰਸਥਾਵਾਂ, ਦਾਨੀ -ਸੱਜਣਾਂ ਅਤੇ ਆਮ ਲੋਕਾਂ ਦੁਆਰਾ ਰੈੱਡ ਕਰਾਸ ਸੁਸਾਇਟੀ ਦਾ ਸਹਿਯੋਗ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਆਏ ਹੜ੍ਹਾਂ ਦੌਰਾਨ ਦੇਸ਼ਬੀਰ ਸ਼ਰਮਾ (ਸੇਵਾਮੁਕਤ ਪ੍ਰਿੰਸੀਪਲ), ਕਾਰਜਕਾਰੀ ਮੈਂਬਰ, ਰੈੱਡ ਕਰਾਸ ਅਤੇ ਪ੍ਰਬੰਧਕ ਟਾਇਨੀ ਟੋਟਸ ਕਿੰਡਰ ਗਾਰਟਨ ਸਕੂਲ ਹੁਸ਼ਿਆਰਪੁਰ ਵੱਲੋਂ ਹੜ੍ਹਾ ਦੇ ਸਬੰਧ ਵਿਚ ਸਕੂਲ ਦੇ ਸਟਾਫ ਨਾਲ ਮੀਟਿੰਗ ਕੀਤੀ, ਜਿਸ ਵਿਚ ਸਾਰੇ ਹੀ ਅਧਿਆਪਕਾਂ ਦੁਆਰਾ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਸਬੰਧੀ ਆਪਣੇ ਸਕੂਲੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਤਹਿਤ ਬੱਚਿਆਂ ਅਤੇ ਅਧਿਆਪਕਾਂ ਵੱਲੋਂ 27,020 ਰੁਪਏ ਦੀ ਰਾਸ਼ੀ ਹੜ੍ਹ ਪੀੜਤਾ ਦੇ ਸਹਿਯੋਗ ਲਈ ਮੁਹੱਈਆ ਕਰਵਾਈ ਗਈ। ਇਸ
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ