ਪੰਜਾਬੀਆਂ ਤੋਂ ’ਇਕ ਮੌਕਾ’ ਮੰਗਣ ਵਾਲਾ ਕੇਜਰੀਵਾਲ ਕਿਥੇ ਹੈ: ਸੁਖਬੀਰ ਸਿੰਘ ਬਾਦਲ
ਗੁਰਦਾਸਪੁਰ/ਚੰਡੀਗੜ੍ਹ, 28 ਸਤੰਬਰ (ਹਿੰ. ਸ.)।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਥੇ ਹਨ ਜਿਹਨਾਂ ਦੇ ਨਾਂ ’ਤੇ ਆਪ ਨੇ ’ਇਕ ਮੌਕਾ’ ਮੰਗਿਆ ਸੀ ਅਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੂਸ਼ਣਬਾਜ਼ੀ
.


ਗੁਰਦਾਸਪੁਰ/ਚੰਡੀਗੜ੍ਹ, 28 ਸਤੰਬਰ (ਹਿੰ. ਸ.)।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਥੇ ਹਨ ਜਿਹਨਾਂ ਦੇ ਨਾਂ ’ਤੇ ਆਪ ਨੇ ’ਇਕ ਮੌਕਾ’ ਮੰਗਿਆ ਸੀ ਅਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੂਸ਼ਣਬਾਜ਼ੀ ਬੰਦ ਕਰ ਕੇ ਹੜ੍ਹ ਮਾਰੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ।

ਅਕਾਲੀ ਦਲ ਦੇ ਪ੍ਰਧਾਨ ਨੇ ਡੇਰਾ ਬਾਬਾ ਨਾਨਕ ਦੇ 137 ਪਿੰਡਾਂ ਵਾਸਤੇ ਮੱਕੀ ਦੇ ਅਚਾਰ ਦੀਆਂ 250 ਟਰਾਲੀਆਂ ਰਵਾਨਾ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਹਰਿਗੋਬਿੰਦਪੁਰ ਹਲਕੇ ਦੇ ਪਿੰਡ ਬਹਾਦਰਪੁਰ ਰਾਜੋਆ ਵਿਖੇ ਬਿਆਸ ਦਰਿਆ ਦੇ ਬੰਨ ਦਾ ਵੀ ਦੌਰਾ ਕੀਤਾ। ਉਹਨਾਂ ਨੇ ਪ੍ਰਭਾਵਤ ਪਿੰਡਾਂ ਵਾਸਤੇ ਸੈਂਕੜੇ ਫੋਗਿੰਗ ਮਸ਼ੀਨਾਂ ਵੀ ਭੇਜੀਆਂ ਤੇ ਯੂਥ ਅਕਾਲੀ ਦਲ ਦੇ ਮੈ਼ਬਰਾਂ ਨੂੰ ਆਖਿਆ ਕਿ ਉਹ ਇਸ ਸਾਰੀ ਮੁਹਿੰਮ ਦੀ ਆਪ ਨਿੱਜੀ ਤੌਰ ’ਤੇ ਨਿਗਰਾਨੀ ਕਰਨ।

ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਪੱਟੀ ਅਤੇ ਖਡੂ+ ਸਾਹਿਬ ਵਾਸਤੇ ਮੱਕੀ ਦੇ ਅਚਾਰ ਦੇ 25 ਟਰੱਕ ਵੀ ਰਵਾਨਾ ਕੀਤੇ ਗਏ।

ਬਾਦਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਤੇ ਉਹਨਾਂ ਦੇ ਧਿਆਨ ਵਿਚ ਭੱਖਦੇ ਮਸਲੇ ਲਿਆਂਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਮਦਦ ਦਾ ਭਰੋਸਾ ਦੁਆਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਕੇਜਰੀਵਾਲ ਤੁਹਾਡੇ ਬੰਨਾਂ ’ਤੇ ਕਿਉਂ ਨਹੀਂ ਆਉਂਦਾ ? ਹੁਣ ਆਪ ਸਰਕਾਰ ਨੇ ਤੁਹਾਡੇ ਵਾਸਤੇ ਕੀ ਕੀਤਾ ? ਖੁਦ ਹੀ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ ਪੰਜਾਬ ਦੇ ਸਰੋਤ ਲੁੱਟਣ ਵਿਚ ਦਿਲਚਸਪੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਸ਼ਰਮ ਨਹੀਂ ਹੈ। ਉਹਨਾਂ ਨੇ ਹੜ੍ਹ ਰਾਹਤ ਕਾਰਜਾਂ ਵਾਸਤੇ ਜਾਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਾਸਤੇ ਕੋਈ ਪੈਸਾ ਜਾਰੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਦਿੱਲੀ ਦੀਆਂ ਸਿਆਸੀ ਪਾਰਟੀਆਂ ਪੰਜਾਬ ਨੂੰ ਸਿਰਫ ਇਕ ਗੈਸਟ ਹਾਊਸ ਸਮਝਦੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਲਈ ਪੰਜਾਬ ਸਾਡਾ ਘਰ ਹੈ। ਇਸੇ ਲਈ ਅਸੀਂ ਹੜ੍ਹਾਂ ਦੇ ਪਹਿਲੇ ਦਿਨ ਤੋਂ ਮੋਹਰੀ ਹੋ ਕੇ ਬੰਨ ਪੂਰ ਰਹੇ ਹਨ, ਬੰਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਤੇ ਰਾਹਤ ਸਮੱਗਰੀ ਪ੍ਰਦਾਨ ਕਰ ਰਹੇ ਹਾਂ। ਉਨਾਂ ਕਿਹਾ ਕਿ ਅਸੀਂ ਇਹ ਪਹਿਲਕਦਮੀ ਜਾਰੀ ਰੱਖਾਂਗੇ ਤੇ ਕਿਸਾਨਾਂ ਨੂੰ ਇਕ ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਵੀ ਪ੍ਰਦਾਨ ਕਰਾਂਗੇ ਅਤੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਵੀ ਪ੍ਰਦਾਨ ਕਰਾਂਗੇ।

ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਏਜੰਸੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ ਕਰਰਹੀਆਂ ਹਨ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਅਜਿਹੇ ਸਿੱਖ ਪੇਸ਼ ਕੀਤੇ ਜਾਣਗੇ ਜਿਹਨਾਂ ਦਾ ਇਕਲੌਤਾ ਮਕਸਦ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਹੈ। ਉਹਨਾਂ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਵਿਚੋਂ ਹੀ ਇਕ ਹੋ ਸਕਦੇ ਹਨ ਪਰ ਉਹਨਾਂ ਦਾ ਮਕਸਦ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਹੈ।

ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਹੋਰ ਤਜ਼ਰਬੇ ਕਰਨੇ ਬੰਦ ਕਰਨ ਅਤੇ ਕਿਹਾ ਕਿ ਅਕਾਲੀ ਦਲ ਸਮੇਂ ਦੀ ਕਸਵੱਟੀ ਦੀ ਪਰਖੀ ਖੇਤਰੀ ਪਾਰਟੀ ਹੈ ਜਿਸਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਅਤੇ ਉਸਦਾ ਤੇਜ਼ ਰਫਤਾਰ ਵਿਕਾਸ ਕਰਨ ਅਤੇ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਦਾ ਰਿਕਾਰਡ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਆਪ ਸਰਕਾਰ ਦੀ ਫੌਜਦਾਰੀ ਅਣਗਹਿਲੀ ਅਤੇ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਹੈਡਵਰਕਸ ਦੇ ਕੁਪ੍ਰਬੰਧਨ ਕਾਰਨ ਸਰਹੱਦੀ ਇਲਾਕਿਆਂ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ। ਉਹਨਾਂ ਕਿਹਾ ਕਿ ਮੌਨਸੂਨ ਸੀਜ਼ਨ ਦੌਰਾਨ 20 ਦਿਨਾਂ ਤੱਕ ਪਾਣੀ ਇਕੱਠਾ ਕੀਤਾ ਗਿਆ ਤੇ ਜਦੋਂ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਤਾਂ ਇਕੋ ਵਾਰ ਵਿਚ ਪਾਣੀ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਤਿੰਨ ਦਿਨਾਂ ਤੱਕ ਲਗਾਤਾਰ 2.5 ਲੱਖ ਕਿਊਸਿਕ ਪਾਣੀ ਛੱਡਣ ਨਾਲ ਲੱਖਾਂ ਏਕੜ ਵਿਚ ਫਸਲ ਤਬਾਹ ਹੋ ਗਈ।

ਬਾਦਲ ਨੇ ਕਿਹਾ ਕਿ ਸ਼ਾਹਪੁਰ ਹੈਡਵਰਕਸ ਦੇ ਗੇਟ ਆਪ ਸਰਕਾਰ ਦੀ ਫੌਜਦਾਰੀ ਅਣਗਹਿਲੀ ਕਾਰਨ ਟੁੱਟੇ। ਉਹਨਾਂ ਕਿਹਾ ਕਿ ਸਰਕਾਰ ਨੇ ਹੈਡਵਰਕਸ ਦੀ ਮੁਰੰਮਤ ਲਈ ਜਨਵਰੀ ਵਿਚ ਕੀਤੀਆਂ ਬੇਨਤੀਆਂ ਦੀ ਪਰਵਾਹ ਨਹੀਂ ਕੀਤੀ। ਬਾਦਲ ਨੇ ਪਿੰਡ ਡੋਗਰ ਮਹੇਸ਼ ਵਿਚ ਬਾਬਾ ਚੈਨ ਸਿੰਘ ਸਾਬਕਾ ਮੈ਼ਬਰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਕਰਵਾਏ ਵਿਸ਼ਾਲ ਇਕੱਠ ਨੂੰ ਵੀ ਸੰਬੋਧਨ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande