ਪੰਜਾਬ ਵਿੱਚ ਭਾਜਪਾ ਨੇ ਚਲਾਈ ਸਮਾਨਾਂਤਰ ਵਿਧਾਨ ਸਭਾ, ਸਾਬਕਾ ਲੋਕ ਸਭਾ ਸਪੀਕਰ ਅਟਵਾਲ ਨੂੰ ਬਣਾਇਆ ਸਪੀਕਰ
ਚੰਡੀਗੜ੍ਹ, 29 ਸਤੰਬਰ (ਹਿੰ.ਸ.)। ਪੰਜਾਬ ’ਚ ਸੋਮਵਾਰ ਨੂੰ ਇੱਕ ਪਾਸੇ ਜਿੱਥੇ ਹੜ੍ਹ ਦੇ ਮੁੱਦੇ ''ਤੇ ਚੰਡੀਗੜ੍ਹ ’ਚ ਵਿਧਾਨ ਸਭਾ ਭਵਨ ਦੇ ਅੰਦਰ ਸਦਨ ਦੀ ਕਾਰਵਾਈ ਚੱਲ ਰਹੀ ਸੀ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਸਮਾਨਾਂਤਰ ਵਿਧਾਨ ਸਭਾ ਲਗਾ ਕੇ ਪੰਜਾਬ ਸਰਕਾਰ ''ਤੇ ਹੜ੍ਹ ਪ੍ਰਬੰਧਨ ਵਿੱਚ ਫੇਲ੍ਹ ਰਹਿਣ ਦ
ਸੰਬੋਧਨ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ


ਚੰਡੀਗੜ੍ਹ, 29 ਸਤੰਬਰ (ਹਿੰ.ਸ.)। ਪੰਜਾਬ ’ਚ ਸੋਮਵਾਰ ਨੂੰ ਇੱਕ ਪਾਸੇ ਜਿੱਥੇ ਹੜ੍ਹ ਦੇ ਮੁੱਦੇ 'ਤੇ ਚੰਡੀਗੜ੍ਹ ’ਚ ਵਿਧਾਨ ਸਭਾ ਭਵਨ ਦੇ ਅੰਦਰ ਸਦਨ ਦੀ ਕਾਰਵਾਈ ਚੱਲ ਰਹੀ ਸੀ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਸਮਾਨਾਂਤਰ ਵਿਧਾਨ ਸਭਾ ਲਗਾ ਕੇ ਪੰਜਾਬ ਸਰਕਾਰ 'ਤੇ ਹੜ੍ਹ ਪ੍ਰਬੰਧਨ ਵਿੱਚ ਫੇਲ੍ਹ ਰਹਿਣ ਦਾ ਮਤਾ ਪਾਸ ਕੀਤਾ। ਵਿਧਾਨ ਸਭਾ ਦੇ ਅੰਦਰ ਜਿੱਥੇ ਕੇਂਦਰ ਸਰਕਾਰ ਵਿਰੁੱਧ ਮਤੇ 'ਤੇ ਬਹਿਸ ਹੋ ਰਹੀ ਸੀ, ਉੱਥੇ ਹੀ ਸਦਨ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਮਤੇ 'ਤੇ ਬਹਿਸ ਚੱਲ ਰਹੀ ਸੀ।

ਭਾਜਪਾ ਦੀ ਮੌਕ ਵਿਧਾਨ ਸਭਾ ਨੂੰ ਜਨਤਾ ਦੀ ਵਿਧਾਨ ਸਭਾ ਦਾ ਨਾਮ ਦਿੱਤਾ ਗਿਆ ਹੈ ਅਤੇ ਚਰਨਜੀਤ ਸਿੰਘ ਅਟਵਾਲ ਨੂੰ ਸਪੀਕਰ ਬਣਾਇਆ ਗਿਆ ਹੈ। ਇਸ ਵਿੱਚ ਭਾਗ ਲੈਣ ਵਾਲੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਹ ਜਨਤਾ ਨਾਲ ਹੋ ਰਹੇ ਧੋਖੇ, ਵਧੀਕੀਆਂ, ਨੁਕਸਾਨ, ਹੜ੍ਹ ਦੇ ਕਾਰਨ, ਕੈਗ ਰਿਪੋਰਟ ਅਤੇ ਪੈਸਿਆਂ ਦੇ ਹਿਸਾਬ-ਕਿਤਾਬ ’ਤੇ ਤੱਥਾਂ ਸਮੇਤ ਲੋਕਾਂ ਨਾਲ ਚਰਚਾ ਕਰ ਰਹੇ ਹਨ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਇੱਥੇ ਸ਼ਿਰਕਤ ਕੀਤੀ। ਇਸਦੀ ਦੀ ਸ਼ੁਰੂਆਤ ਰਾਸ਼ਟਰ ਗਾਣ ਨਾਲ ਹੋਈ। ਇਸ ਤੋਂ ਬਾਅਦ ਹੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ’ਚ ਪੰਜਾਬ ਸਰਕਾਰ ਦੀ ਨਿੰਦਾ ਕਰਨ ਵਾਲਾ ਮਤਾ ਪੇਸ਼ ਕੀਤਾ ਗਿਆ।

ਸਪੀਕਰ ਬਣ। ਚਰਨਜੀਤ ਅਟਵਾਲ ਨੇ ਕਿਹਾ ਕਿ ਪੰਜਾਬ ਵਿੱਚ ਜੋ ਹੜ੍ਹ ਆਏ ਹਨ, ਉਸਦੀ ਵਜ੍ਹਾ ਨਹਿਰਾਂ ਦੀ ਸਮੇਂ ਸਿਰ ਮੁਰੰਮਤ ਨਾ ਹੋਣਾ ਹੈ। ਇਹ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਸੀ। ਇਸ ਦੌਰਾਨ, ਸੀਨੀਅਰ ਆਗੂ ਤਰੁਣ ਚੁੱਘ ਨੇ ਕਿਹਾ ਕਿ ਸਰਕਾਰ ਨੂੰ ਹੜ੍ਹਾਂ ਨੂੰ ਰੋਕਣ ਲਈ ਕੀਤੇ ਗਏ ਆਪਣੇ ਕੰਮਾਂ ਦਾ ਹਿਸਾਬ ਦੇਣਾ ਚਾਹੀਦਾ ਹੈ। ਸੀਬੀਆਈ ਜਾਂਚ ਵੀ ਹੋਣੀ ਚਾਹੀਦੀ। ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ 12 ਹਜ਼ਾਰ ਕਰੋੜ ਰੁਪਏ ਪਏ ਹਨ, ਪਰ ਉਨ੍ਹਾਂ ਨੇ ਹੜ੍ਹਾਂ ਦੌਰਾਨ ਇਸਦੀ ਵਰਤੋਂ ਨਹੀਂ ਕੀਤੀ।ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੜ੍ਹਾਂ ਨੂੰ ਰੋਕਣ ਲਈ ਜਨਵਰੀ ਤੋਂ ਸਤੰਬਰ ਤੱਕ ਦੇ ਆਪਣੇ ਕੰਮਾਂ ਦਾ ਹਿਸਾਬ ਦੇਣਾ ਚਾਹੀਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੀ ਮਾਣ-ਮਰਿਆਦਾ ਤਾਰ-ਤਾਰ ਹੋ ਜਾਵੇ, ਸਪੀਕਰ ਆਪਣਾ ਫਰਜ਼ ਭੁੱਲ ਜਾਵੇ, ਸੱਤਾਧਾਰੀ ਪਾਰਟੀ ਜਨਤਾ ਦੀ ਆਵਾਜ਼ ਦਾ ਮਜ਼ਾਕ ਉਡਾਉਣ ਲੱਗੇ ਅਤੇ ਸਰਕਾਰ ਲੋਕਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦੀ ਬਜਾਏ ਲੂਣ ਛਿੜਕਣ ਲੱਗੇ ਤਾਂ ਆਵਾਜ਼ ਉਠਾਉਣਾ ਬਹੁਤ ਜ਼ਰੂਰੀ ਹੈ।ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਮਨਪ੍ਰੀਤ ਬਾਦਲ ਨੇ ਕਿਹਾ ਕਿ ਚੁਟਕਲਿਆਂ ਨਾਲ ਪੰਜਾਬ ਦੀ ਕਿਸਮਤ ਨਹੀਂ ਬਦਲਣਗੇ। ਉਨ੍ਹਾਂ ਕਿਹਾ ਕਿ ਸਰਕਾਰ 1.5 ਲੱਖ ਕਰੋੜ ਰੁਪਏ ਦੀ ਨਵੀਂ ਸਕੀਨ ਲਿਆਂਦੀ ਹੈ। ਸਰਕਾਰ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੀ ਹੋਈ ਹੈ। ਇਨ੍ਹਾਂ ’ਤੇ 2,000 ਕਰੋੜ ਰੁਪਏ ਦਾ ਕਰਜ਼ੇ ਇਸ ਲਈ ਹੋਇਆ, ਕਿਉਂਕਿ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਪੋਜ਼ਲ ਹੀ ਨਹੀਂ ਭੇਜਿਆ ਗਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande