ਨਵਾਂਸ਼ਹਿਰ: ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਅਥਲੈਟਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ
ਨਵਾਂਸ਼ਹਿਰ, 30 ਸਤੰਬਰ (ਹਿੰ. ਸ.)। ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਇਲਾਕੇ ਦੀ ਮਾਣਮੱਤੀ
.


ਨਵਾਂਸ਼ਹਿਰ, 30 ਸਤੰਬਰ (ਹਿੰ. ਸ.)। ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਇਲਾਕੇ ਦੀ ਮਾਣਮੱਤੀ ਸੰਸਥਾ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਰਾਹੋਂ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਆਪਣੀ ਜਿੱਤ ਦਰਜ ਕੀਤੀ।ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਜੋਨ ਨੰਬਰ ਪੰਜ ਰਾਹੋਂ ਦੀ ਅਥਲੈਟਿਕ ਮੀਟ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਮੈਡਲ ਜਿੱਤੇ ।ਉਹਨਾਂ ਦੱਸਿਆ ਕਿ ਅੰਡਰ 17 ਗਰੁੱਪ ਵਿੱਚ 100 ਮੀਟਰ ਦੌੜ ਵਿੱਚ ਰੱਜੋ ਨੇ ਗੋਲਡ, 400 ਮੀਟਰ ਦੌੜ ਵਿੱਚ ਰੀਨਾ ਨੇ ਗੋਲਡ ,800 ਮੀਟਰ ਦੌੜ ਵਿੱਚ ਪਰਵੀਨਾ ਨੇ ਗੋਲਡ ਅਤੇ ਪ੍ਰਵੀਨ ਨੇ ਸਿਲਵਰ, ਰਿਲੇ ਦੌੜ ਵਿੱਚ ਗੋਲਡ ਮੈਡਲ, ਸ਼ਾਰਟ ਪੁੱਟ ਮੁਕਾਬਲਿਆਂ ਵਿੱਚ ਨਗਮਾ ਨੇ ਗੋਲਡ ਅਤੇ ਸਪਨਾ ਨੇ ਸਿਲਵਰ, ਡਿਸਕਸ ਥਰੋ ਮੁਕਾਬਲਿਆਂ ਵਿੱਚ ਨਗਮਾ ਨੇ ਗੋਲਡ, ਲੌਂਗ ਜੰਪ ਮੁਕਾਬਲਿਆਂ ਵਿੱਚ ਰੱਜੋ ਨੇ ਗੋਲਡ ਅਤੇ ਰੀਨਾ ਨੇ ਸਿਲਵਰ, ਅੰਡਰ 19 ਮੁਕਾਬਲਿਆਂ ਵਿੱਚ 200 ਮੀਟਰ ਦੌੜ ਅਤੇ ਡਿਸਕਸ ਥਰੋ ਮੁਕਾਬਲੇ ਵਿੱਚ ਸਵਾਤੀ ਨੇ ਗੋਲਡ , ਡਿਸਕਸ ਥਰੋ ਵਿੱਚ ਸਪਨਾ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਤਨਾਮ ਸਿੰਘ ਨੇ ਦੱਸਿਆ ਕਿ ਅਥਲੈਟਿਕ ਮੀਟ ਦੌਰਾਨ ਰਜੋ ਨੂੰ ਬੈਸਟ ਅਥਲੀਟ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਕਰੀਮ ਪਰ ਚਾਹ ਵਾਲਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਵਿੱਚ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਜਗ੍ਹਾ ਬਣਾਈ ।ਟੇਬਲ ਟੈਨਸ ਮੁਕਾਬਲੇ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਵੇਰ ਦੀ ਸਭਾ ਦੌਰਾਨ ਸਾਰੀਆਂ ਵਿਦਿਆਰਥਣਾਂ ਅਤੇ ਇਹਨਾਂ ਦੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਹਰ ਪੱਖੋਂ ਵਿਦਿਆਰਥਨਾਂ ਦੇ ਵਿਕਾਸ ਲਈ ਸਾਰਾ ਸਟਾਫ ਦਿਲੋਂ ਮਿਹਨਤ ਕਰ ਰਿਹਾ ਹੈ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ,ਸਹਿ-ਸਿੱਖਿਆ ਮੁਕਾਬਲੇ ਹੋਣ ਜਾਂ ਖੇਡ ਮੁਕਾਬਲੇ ਹੋਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande