
ਬਟਾਲਾ, 12 ਜਨਵਰੀ (ਹਿੰ. ਸ.)। ਗੁਰਦਾਸਪੁਰ ਦੀ ਇੱਕ ਦਹਾਕੇ ਤੋਂ ਸਿਰਮੌਰ ਸੰਸਥਾਂ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਕੇਟਰਿੰਗ ਐਂਡ ਨਿਊਟ੍ਰੀਸ਼ਨ,ਬਰਿਆਰ ਗੁਰਦਾਸਪੁਰ ਦੇ ਪ੍ਰਿੰਸੀਪਲ ਅਸ਼ਵਨੀ ਕਾਚਰੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀ ਸਹੂਲਤ ਲਈ 1994 ਵਿੱਚ ਇਸ ਸੰਸਥਾਂ ਦੀ ਸਥਾਪਨਾ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਲਗਭਗ 14 ਏਕੜ ਵਿੱਚ ਫੈਲੇ ਇਸ ਕੈਂਪਸ ਵਿੱਚ ਅਧੁਨਿਕ ਪ੍ਰੋਯਗਸ਼ਾਲਵਾਂ , ਵਿਸ਼ਾਲ ਕਲਾਸਰੂਮ, ਇੰਟਰਨੈੱਟ ਲੈਬ, ਭਰਪੂਰ ਪੁਸਤਕਾਲਾ, ਸੀਨੀਅਰ ਅਤੇ ਜੂਨੀਅਰ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਹੋਸਟਲ, ਸਟਾਫ਼ ਆਵਾਸ, ਆਡੀਟੋਰੀਅਮ ਅਤੇ ਹਰੇ-ਭਰੇ ਸ਼ਾਂਤਮਈ ਵਾਤਾਵਰਣ ਨਾਲ ਲਬਰੇਜ਼ ਹੈ।
ਉਨ੍ਹਾਂ ਦੱਸਿਆ ਕਿ ਬੀ.ਐਸਸੀ. ਡਿਗਰੀ ਕੋਰਸ ਵਿੱਚ ਦਾਖਲਾ ਸ਼ੁਰੂ ਹੈ । ਐਨ.ਸੀ.ਐਚ.ਐਮ.ਸੀ.ਟੀ./ਆਈ.ਐਚ.ਐਮ., ਗੁਰਦਾਸਪੁਰ ਵੱਲੋਂ ਬੀ.ਐਸ.ਸੀ. ( ਹੋਸਪਿਟੈਲਿਟੀ ਐਂਡ ਹੋਟਲ ਐਡਮਿਨਿਸਟ੍ਰੇਸ਼ਨ) ਕੋਰਸ ਲਈ ਦਾਖ਼ਲੇ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਬੀ.ਐਸਸੀ. ਐਚ.ਐਚ.ਏ.ਲਈ ਆਨਲਾਈਨ ਰਜਿਸਟ੍ਰੇਸ਼ਨ https://exams.nta.nic.in/nchm-jee/ ।ਅਰਜ਼ੀ ਦੇਣ ਦੀ ਆਖਰੀ ਤਾਰੀਖ 25 ਜਨਵਰੀ 2026 (ਤਾਰੀਖ ਵਧਾਈ ਵੀ ਜਾ ਸਕਦੀ ਹੈ)। ਉਨ੍ਹਾਂ ਦੱਸਿਆ ਕਿ 25 ਅਪ੍ਰੈਲ 2026 ਨੂੰ ਪ੍ਰਵੇਸ਼ ਪ੍ਰੀਖਿਆ ਹੋਵੇਗੀ। ਡਿਗਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵੱਲੋਂ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਕੇਟਰਿੰਗ ਐਂਡ ਨਿਊਟ੍ਰੀਸ਼ਨ, ਗੁਰਦਾਸਪੁਰ ਵੱਲੋਂ ਸੈਸ਼ਨ 2026-27 ਲਈ ਵੱਖ- ਵੱਖ ਡੇਢ ਸਾਲਾ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ। ਜਿਨ੍ਹਾਂ ਵਿੱਚ ਫੂਡ ਪ੍ਰੋਡਕਸ਼ਨ, ਬੇਕਰੀ ਅਤੇ ਫੈਕਸ਼ਨਰੀ, ਫੂਡ ਐਂਡ ਬੈਵਰੇਜ ਸਰਵਿਸਜ਼, ਫਰੰਟ ਆਫਿਸ ਓਪਰੇਸ਼ਨ ਅਤੇ ਹਾਊਸਕੀਪਿੰਗ ਹਨ। ਕੁੱਲ 234 ਸੀਟਾਂ ਹਨ, ਉਮਰ ਦੀ ਕੋਈ ਪਾਬੰਦੀ ਨਹੀਂ ਹੈ। ਇਸ ਲਈ ਯੋਗਤਾ 10+2 ਪਾਸ, ਅੰਗ੍ਰੇਜ਼ੀ ਲਾਜ਼ਮੀ ਵਿਸ਼ਾ ਹੋਣਾ ਚਾਹੀਦਾ ਹੈ।ਰਾਖਵਾਂਕਰਨ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗਾ ਅਤੇ ਚੋਣ ਪ੍ਰਕਿਰਿਆ 10+2 ਦੀ ਮੇਰਿਟ ਦੇ ਆਧਾਰ 'ਤੇ ਹੋਵੇਗੀ।
ਉਨ੍ਹਾਂ ਦੱਸਿਆਕਿ ਸੰਸਥਾ ਨੂੰ ਬਿਨਾਂ ਕਿਸੇ ਕਾਰਨ ਦੱਸੇ ਕਿਸੇ ਵੀ ਡਿਪਲੋਮਾ ਬੈਚ ਨੂੰ ਰੱਦ ਕਰਨ ਦਾ ਅਧਿਕਾਰ ਹੈ। ਅਰਜ਼ੀ ਫਾਰਮ ਸੰਸਥਾ ਦੀ ਵੈੱਬਸਾਈਟ www.ihm-gsp.ac.in ਤੋਂ ਜਾਂ ਇੰਸਟੀਚਿਊਟ ਤੋਂ ਸਿੱਧਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪੂਰੀ ਤਰ੍ਹਾਂ ਭਰਿਆ ਹੋਇਆ ਅਰਜ਼ੀ ਫਾਰਮ ਫੀਸ ਸਮੇਤ 10 ਜੁਲਾਈ 2026 ਸ਼ਾਮ 5:00 ਵਜੇ ਤੱਕ ਸੰਸਥਾ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਵਿਸਥਾਰਪੂਰਕ ਵਿਗਿਆਪਨ ਅਤੇ ਪ੍ਰੋਸਪੈਕਟਸ ਸੰਸਥਾ ਦੀ ਵੈੱਬਸਾਈਟ 'ਤੇ ਉਪਲਬਧ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਵੈੱਬਸਾਈਟ ਨੂੰ ਨਿਯਮਤ ਤੌਰ 'ਤੇ ਵੇਖਦੇ ਰਹਿਣ। ਉਨ੍ਹਾਂ ਦੱਸਿਆ ਕਿ ਦਾਖ਼ਲੇ ਦੀ ਵਧੇਰੇ ਜਾਣਕਾਰੀ ਲਈ 87278-00636, 99155-32143, 94658-75965, 94635-20190, 98888-25351 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਦਫ਼ਤਰੀ ਸਮੇਂ: ਸਵੇਰੇ 09:00 ਵਜੇ ਤੋਂ ਸ਼ਾਮ 05:30 ਵਜੇ ਤੱਕ ਆਈ.ਐਚ.ਐਮ. ਗੁਰਦਾਸਪੁਰ, ਜੀ. ਟੀ. ਰੋਡ, ਬਰੀਆਰ, ਗੁਰਦਾਸਪੁਰ, ਪੰਜਾਬ ਵਿਖੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ