
ਫਾਜ਼ਿਲਕਾ 12 ਜਨਵਰੀ (ਹਿੰ. ਸ.)। ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੁਕਮ ਰਾਹੀਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਤਹਿਤ ਫਰਮ ਸੂਰਿਆ ਇੰਟਰਨੈਸ਼ਨਲ ਸਰਵਿਸਜ਼, ਇੰਦਰ ਨਗਰੀ, ਸਾਹਮਣੇ ਅਸ਼ੋਕਾ ਰਾਈਸ ਮਿਲ ਮੁਕਤਸਰ ਸਰਕੂਲਰ ਰੋਡ ਜਲਾਲਾਬਾਦ (ਵੈਸਟ) ਜ਼ਿਲ੍ਹਾ ਫਾਜਿਲ਼ਕਾ ਦੇ ਨਾਮ ’ਤੇ ਆਤਮ ਪ੍ਰਕਾਸ਼ ਪੁੱਤਰ ਮੋਹਿੰਦਰ ਪਾਲ ਵਾਸੀ ਮਕਾਨ ਨੰ. 2360 ਅਗਰਵਾਲ ਕਲੋਨੀ, ਗਲੀ ਨੰ. 2, ਜਲਾਲਾਬਾਦ (ਪੱ) ਜ਼ਿਲ੍ਹਾ ਫਾਜ਼ਿਲਕਾ ਨੂੰ ਟਰੈਵਲ ਏਜੰਸੀ ਦਾ ਲਾਇੰਸਸ ਨੰ. 2346/MA ਮਿਤੀ 23/04/2018 ਨੂੰ ਜਾਰੀ ਕੀਤਾ ਲਾਇਸੰਸ ਰੱਦ ਕੀਤਾ ਜਾਂਦਾ ਹੈ।
ਜਾਰੀ ਹੁਕਮਾਂ ਅਨੁਸਾਰ ਪ੍ਰਾਰਥੀ ਵੱਲੋਂ ਆਪਣੀ ਦਿੱਤੀ ਅਰਜੀ ਵਿਚ ਲਿਖਿਆ ਗਿਆ ਹੈ ਕਿ ਉਸ ਵੱਲੋਂ ਆਪਣਾ ਉਕਤ ਕੰਮ ਬੰਦ ਕਰ ਦਿੱਤਾ ਗਿਆ ਹੈ ਇਸ ਲਈ ਲਾਇਸੈਂਸ ਕੈਂਸਲ ਕੀਤਾ ਜਾਵੇ। ਪ੍ਰਾਰਥੀ ਦੇ ਅਰਜੀ ਦੇ ਮੁਤਾਬਕ ਕਾਰਵਾਈ ਕਰਦਿਆਂ ਇਹ ਲਾਇੰਸਸ ਰੱਦ ਕੀਤਾ ਜਾਂਦਾ ਹੈ। ਭਵਿਖ ਵਿਚ ਜੇਕਰ ਫਰਮ ਜਾਂ ਆਤਮ ਪ੍ਰਕਾਸ਼ ਪੁੱਤਰ ਮੋਹਿੰਦਰ ਪਾਲ ਦੇ ਖਿਲਾਫ ਇਸ ਸਬੰਧੀ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸਦਾ ਜਿੰਮੇਵਾਰ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ