
ਤਲਵਾੜਾ, 13 ਜਨਵਰੀ (ਹਿੰ. ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਦੀ ਪਹਿਲਕਦਮੀ ਤਹਿਤ ਤਲਵਾੜਾ ਦੇ ਬੀ. ਬੀ. ਐਮ. ਬੀ. ਹਸਪਤਾਲ ਵਿਚ 30 ਜਨਵਰੀ 2026 ਨੂੰ ਫੋਰਟਿਸ ਹਸਪਤਾਲ ਜਲੰਧਰ ਤੇ ਮਾਹਿਰ ਡਾਕਟਰਾਂ ਦੀ ਹਾਜਰੀ ਵਿਚ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਬੀ. ਬੀ. ਐਮ. ਬੀ. ਤਲਵਾੜਾ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਬੀਬੀਐਮ ਦੇ ਸਟਾਫ ਤੋਂ ਇਲਾਵਾ ਇਲਾਕੇ ਦੇ ਆਮ ਲੋਕ ਵੀ ਪੰਹੁਚ ਸਕਦੇ ਹਨ ਅਤੇ ਇਸ ਮੁਫ਼ਤ ਕੈਂਪ ਦਾ ਲਾਭ ਲੈ ਸਕਦੇ ਹਨ। ਇਸ ਕੈਂਪ ਵਿਚ ਫੋਰਟਿਸ ਹਸਪਤਾਲ ਜਲੰਧਰ ਤੋਂ ਗੁਰਦੇ ਤੇ ਪੇਸਾਬ ਰੋਗਾਂ ਦੇ ਮਾਹਿਰ ਡਾ: ਓਕਾਂਰ ਸਿੰਘ, ਨਿਊਰੋਸਰਜਰੀ ਦੇ ਮਾਹਿਰ ਡਾ. ਤੁਸ਼ਾਰ ਅਰੋੜਾ ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾ:(ਮੇਜਰ) ਅਮਨਦੀਪ ਕੌਰ ਆਪਣੀਆਂ ਸੇਵਾਵਾਂ ਦੇਣ ਲਈ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਇੰਨ੍ਹਾਂ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਜਰੂਰਤ ਦੇ ਮੱਦੇਨਜਰ ਬੀਬੀਐਮਬੀ ਵੱਲੋਂ ਇਕ ਵਿਸੇਸ਼ ਉਪਰਾਲੇ ਤਹਿਤ ਇੰਨ੍ਹਾਂ ਨੂੰ ਇੱਥੇ ਕੈਂਪ ਲਗਾਉਣ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਹ ਸਹੁਲਤ ਮੁਹਈਆ ਕਰਵਾਈ ਜਾ ਸਕੇ।
ਉਨ੍ਹਾਂ ਨੇ ਬੀਬੀਐਮਬੀ ਸਟਾਫ ਤੋਂ ਇਲਾਵਾ ਇਲਾਕੇ ਦੇ ਹੋਰ ਸਾਰੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 30 ਜਨਵਰੀ 2026 ਨੂੰ ਬੀਬੀਐਮਬੀ ਹਸਪਤਾਲ ਵਿਚ ਸਵੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਵਿਚ ਪਹੁੰਚ ਕੇ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲੈਣ। ਕੈਂਪ ਲਈ ਰਜਿਸਟ੍ਰੇਸ਼ਨ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਪਹਿਲਾ ਆਓ ਪਹਿਲਾਂ ਪਾਓ ਦੇ ਅਧਾਰ ਤੇ ਜਾਂਚ ਕੀਤੀ ਜਾਵੇਗੀ। ਇਸ ਮੌਕੇ ਮੁਫਤ ਈਸੀਜੀ ਟੈਸਟ, ਬਲੱਡ ਸੂਗਰ ਟੈਸਟ ਵੀ ਕੀਤੇ ਜਾ ਸਕਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ