ਪੰਜਾਬ ’ਚ ਲੋਹੜੀ ’ਤੇ ਠੰਢ ਲਈ ਰੈੱਡ ਅਲਰਟ ਜਾਰੀ
ਚੰਡੀਗੜ੍ਹ, 13 ਜਨਵਰੀ (ਹਿੰ. ਸ.)। ਪੰਜਾਬ ’ਚ ਲੋਹੜੀ ’ਤੇ ਠੰਢ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਮੌਸਮ ਵਿਭਾਗ ਨੇ ਇਸ ਸੀਜ਼ਨ ਵਿਚ ਅਜਿਹਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਠੰਢ ਆਪਣੇ ਸਿਖਰ ''ਤੇ ਪਹੁੰਚ ਗਈ ਹੈ। 15 ਜਨਵਰੀ ਤੱਕ ਸਖ਼ਤ ਠੰਢ ਤੋਂ ਕੋਈ ਰਾਹਤ ਨਹੀਂ ਮ
ਸੰਘਣੀ ਧੁੰਦ ਦਾ ਦ੍ਰਿਸ਼।


ਚੰਡੀਗੜ੍ਹ, 13 ਜਨਵਰੀ (ਹਿੰ. ਸ.)। ਪੰਜਾਬ ’ਚ ਲੋਹੜੀ ’ਤੇ ਠੰਢ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਮੌਸਮ ਵਿਭਾਗ ਨੇ ਇਸ ਸੀਜ਼ਨ ਵਿਚ ਅਜਿਹਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਠੰਢ ਆਪਣੇ ਸਿਖਰ 'ਤੇ ਪਹੁੰਚ ਗਈ ਹੈ। 15 ਜਨਵਰੀ ਤੱਕ ਸਖ਼ਤ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਸ ਸਮੇਂ ਦੌਰਾਨ ਕੁੱਝ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਛਾਈ ਰਹੇਗੀ।

ਠੰਢ ਕਾਰਨ ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ ਪਹਿਲੀ ਵਾਰ 0.6 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਇਸ ਸੀਜ਼ਨ ਵਿਚ ਪੰਜਾਬ ਦਾ ਸਭ ਤੋਂ ਘੱਟ ਤਾਪਮਾਨ ਹੈ। ਇਹ ਸ਼ਿਮਲਾ ਅਤੇ ਮਸੂਰੀ ਨਾਲੋਂ ਵੀ ਠੰਢਾ ਹੈ। ਇਸ ਠੰਢ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਚਿਤਾਵਨੀ ਵੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 17 ਅਤੇ 18 ਜਨਵਰੀ ਨੂੰ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਇਸ ਨਾਲ ਸੁੱਕੀ ਠੰਢ ਤੋਂ ਕੁੱਝ ਰਾਹਤ ਮਿਲ ਸਕਦੀ ਹੈ। ਠੰਢ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 13 ਜਨਵਰੀ ਤੱਕ ਸਕੂਲ ਬੰਦ ਕਰ ਦਿੱਤੇ ਸਨ। ਸਕੂਲ 14 ਜਨਵਰੀ ਨੂੰ ਮੁੜ ਖੁੱਲ੍ਹਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande