
ਫਾਜਿ਼ਲਕਾ 15 ਜਨਵਰੀ (ਹਿੰ. ਸ.)। ਜਿਲ੍ਹਾ ਖੇਡ ਅਫਸਰ ਫਾਜਿਲਕਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੁਆਰਾ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਿਲ੍ਹਾ ਫਾਜਿਲਕਾ ਵਿਖੇ 1 ਫੁੱਟਬਾਲ ਕੋਚ ਦੀ ਨਿਯੁਕਤੀ ਕੀਤੀ ਗਈ ਹੈ।
ਖੇਡ ਵਿਭਾਗ ਦੇ ਇਸ ਕੋਚ ਦੁਆਰਾ ਸਵੇਰੇ ਸ਼ਾਮ ਖਿਡਾਰੀ ਨੂੰ ਬਿਲਕੁੱਲ ਮੁਫਤ ਫੁੱਟਬਾਲ ਗੇਮ ਦੀ ਕੋਚਿੰਗ ਦਿੱਤੀ ਜਾਇਆ ਕਰੇਗੀ।ਫੁੱਟਬਾਲ ਕੋਚ ਦੇ ਨਿਯੁਕਤ ਹੋਣ ਨਾਲ ਜਿਲ੍ਹਾ ਫਾਜਿਲਕਾ ਵਿਖੇ ਫੁੱਟਬਾਲ ਗੇਮ ਦੇ ਪੱਧਰ ਨੂੰ ਹੋਰ ਉੱਚਾ ਕੀਤਾ ਜਾਵੇਗਾ। ਫੁੱਟਬਾਲ ਕੋਚ ਦੇ ਆਉਣ ਨਾਲ ਫੁੱਟਬਾਲ ਪ੍ਰੇਮੀ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ