ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੁਜ਼ਗਾਰ ਕੈਂਪ 19 ਜਨਵਰੀ
ਗੁਰਦਾਸਪੁਰ, 16 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ 19 ਜਨਵਰੀ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊ
ਪ੍ਰਸ਼ੋਤਮ ਸਿੰਘ, ਜਿਲ੍ਹਾ ਰੋਜ਼ਗਾਰ ਅਫਸਰ


ਗੁਰਦਾਸਪੁਰ, 16 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ 19 ਜਨਵਰੀ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਡੀ. ਸੀ. ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ-ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਲੱਗੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸਿੰਘ, ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆਂ ਕਿ ਇਸ ਕੈਂਪ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਸ੍ਰੀ ਨੰਗਲੀ ਪਬਲਿਕ ਸਕੂਲ ਰੇਲਵੇ ਰੋਡ ਗੁਰਦਾਸਪੁਰ, ਵਿੰਨਫੋਰਡ ਵਰਲਡ ਸਕੂਲ ਬਟਾਲਾ, ਹੋਲੀ ਵਰਲਡ ਪਬਲਿਕ ਸਕੂਲ ਬਟਾਲਾ ਅਤੇ ਸਪੋਰਟਸ ਸਕੂਲ ਬਟਾਲਾ ਵਲੋਂ PGT, PRT, TGT, NTT, ETT, kindergarden, Art & Craft, pre-primary, primary, Sports Teachers physical instructor, Receptionist, computer ਟੀਚਰ ਲਈ ਇੰਟਰਵਿਊ ਲਈ ਜਾਵੇਗੀ।

ਇਸ ਤੋਂ ਇਲਾਵਾ ਜੂਡੀੳ ਗੁਰਦਾਸਪੁਰ ਅਤੇ ਬਟਾਲਾ ਲਈ ਲੜਕੀਆਂ ਅਤੇ ਲੜਕੇ, ਡਿਲਵਰੀ ਕੰਪਨੀ ਵਿਚ ਲੜਕੀਆਂ ਅਤੇ ਲੜਕੇ, ਲੋਕਲ ਇੰਮੀਗਰੇਸ਼ਨ ਆਫਿਸ ਲਈ ਟੇਲੀਕਾਲਰਜ, ਰੀਸੈਪਸ਼ਨਿਸ਼ਟ, ਲੋਕਲ ਗਾਰਮੇਂਟਸ ਸਟੋਰ ਲਈ ਸੇਲਜ਼ ਬੁਆਇਜ਼ ਅਤੇ ਗਰਲਜ਼ ਦੀ ਭਰਤੀ ਕੀਤੀ ਜਾਵੇਗੀ। ਵੱਖ-ਵੱਖ ਸਕੂਲਾਂ ਦੀਆ ਪੋਸਟਾਂ ਲਈ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ.ਐੱਡ, ਅਤੇ ਬਾਕੀ ਲਾਜ਼ਮੀ ਯੋਗਤਾ ਹੋਵੇਗੀ।

ਇਸ ਦੇ ਨਾਲ ਹੀ ਜੂਡਿੳ, ਲੋਕਲ ਇੰਮੀਗ੍ਰੇਰਸ਼ਨ ਦਫਤਰ, ਲੋਕਲ ਗਾਰਮੈਂਟਸ ਸਟੋਰ ਦੀਆਂ ਆਸਾਮੀਆਂ ਵਾਸਤੇ ਅਪਲਾਈ ਕਰਨ ਲਈ ਯੋਗਤਾਂ ਘੱਟੋ-ਘੱਟ ਬਾਰਵੀਂ ਹੋਣੀ ਲਾਜਮੀ ਹੈ।

ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਰ ਪਹੁੰਚਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande