
ਗੁਰਦਾਸਪੁਰ, 16 ਜਨਵਰੀ (ਹਿੰ. ਸ.)। ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਮਾਘੀ ਦੇ ਤਿਉਹਾਰ ਨੂੰ ਸਮਰਪਿਤ ਹਵਨ ਕਰਵਾਇਆ ਗਿਆ ਜਿਸ ਵਿੱਚ ਸੈਂਕੜਿਆਂ ਸ਼ਹਿਰ ਨਿਵਾਸੀਆਂ ਨੇ ਪਹੁੰਚ ਕੇ ਯੱਗ ਵਿੱਚ ਆਹੂਤੀਆਂ ਪਾਈਆਂ ।
ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਹਰ ਸਾਲ ਮਾਘੀ ਦੇ ਤਿਉਹਾਰ ਤੇ ਮਾਘ ਮਹੀਨੇ ਦੇ ਪਹਿਲੇ ਦਿਨ ਸਰਬਤ ਦੇ ਭਲੇ ਅਤੇ ਭਾਰਤ ਦੀ ਤਰੱਕੀ ਦੀ ਕਾਮਨਾ ਨੂੰ ਲੈ ਕੇ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਵਨ ਯੱਗ ਕਰਵਾਇਆ ਜਾਂਦਾ ਹੈ ਜਿਸ ਵਿੱਚ ਸੈਂਕੜਿਆਂ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਹਵਨ ਯੱਗ ਵਿੱਚ ਆਪਣੀ ਆਹੂਤੀ ਪਾਉਂਦੇ ਹਨ ਅਤੇ ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਕਰਦੇ ਹਨ ਕਿ ਆਉਣ ਵਾਲਾ ਸਮਾਂ ਖੁਸ਼ਹਾਲੀ ਪੂਰਨ ਹੋਵੇ, ਕੁਦਰਤੀ ਆਫ਼ਤਾ ਤੋਂ ਭਾਰਤ ਅਤੇ ਭਾਰਤ ਦੇ ਲੋਕ ਬੱਚੇ ਰਹਿਣ ਅਤੇ ਗੁਆਂਡੀ ਦੇਸ਼ਾਂ ਦੀਆ ਘਿਨੋਣੀਆਂ ਤੇ ਭਾਰਤ ਵਿਰੋਧੀ ਹਰਕਤਾਂ ਦਾ ਭਾਰਤ ਸਾਹਮਣਾ ਕਰ ਸਕੇ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ