
ਲੁਧਿਆਣਾ, 16 ਜਨਵਰੀ (ਹਿੰ .ਸ.)। ਮੇਜਰ ਵੇਦਾਂਤ ਗਹਿਲੋਤ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 103 ਇਨਫੈਂਟਰੀ ਬਟਾਲੀਅਨ (ਟੈਰੀਟੋਰੀਅਲ ਆਰਮੀ) ਸਿੱਖ ਲਾਈਟ ਇਨਫੈਂਟਰੀ ਵਿਖੇ ਆਯੋਜਿਤ ਟੈਰੀਟੋਰੀਅਲ ਆਰਮੀ ਭਰਤੀ ਲਈ ਸਰੀਰਕ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 18 ਜਨਵਰੀ 2026 ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗੀ।
ਮੇਜਰ ਵੇਦਾਂਤ ਗਹਿਲੋਤ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਵਿੱਚ ਸਿਰਫ਼ ਯੋਗ ਉਮੀਦਵਾਰ ਹੀ ਦਾਖਲ ਹੋ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਨੂੰ ਆਪਣਾ ਐਡਮਿਟ ਕਾਰਡ, ਵੈਧ ਫੋਟੋ ਆਈਡੀ ਕਲਿੱਪ ਬੋਰਡ, ਕਾਲਾ ਬਾਲ ਪੈੱਨ ਲਿਆਉਣਾ ਲਾਜ਼ਮੀ ਹੈ ਅਤੇ ਸਵੇਰੇ 6 ਵਜੇ ਤੋਂ ਪਹਿਲਾਂ ਸਥਾਨ 'ਤੇ ਰਿਪੋਰਟ ਕਰਨੀ ਯਕੀਨੀ ਬਣਾਈ ਜਾਵੇ।
------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ