ਪ੍ਰਜਾਪਤੀ ਸਮਾਜ ਬਹੁਤ ਹੀ ਮਹਿਨਤੀ ਅਤੇ ਇਮਾਨਦਾਰ ਕੌਮ: ਰਣਬੀਰ ਗੰਗਵਾ
ਚੰਡੀਗੜ੍ਹ, 04 ਜਨਵਰੀ (ਹਿੰ. ਸ.)। ਹਰਿਆਣਾ ਦੇ ਜਨ ਸਿਹਤ ਇੰਜੀਨਿਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਮਿਹਨਤੀ ਅਤੇ ਇਮਾਨਦਾਰ ਕੌਮ ਹੈ। ਇਹ ਸਮਾਜ ਜਨਮ ਤੋਂ ਹੀ ਹੁਨਰਮੰਦ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਹਰ ਵਰਗ ਲਈ ਭਲਾਈਕਾਰੀ ਨੀਤੀਆਂ ਲਾਗੂ ਕਰ ਰ
ਪ੍ਰਜਾਪਤੀ ਸਮਾਜ ਬਹੁਤ ਹੀ ਮਹਿਨਤੀ ਅਤੇ ਇਮਾਨਦਾਰ ਕੌਮ: ਰਣਬੀਰ ਗੰਗਵਾ


ਚੰਡੀਗੜ੍ਹ, 04 ਜਨਵਰੀ (ਹਿੰ. ਸ.)। ਹਰਿਆਣਾ ਦੇ ਜਨ ਸਿਹਤ ਇੰਜੀਨਿਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਮਿਹਨਤੀ ਅਤੇ ਇਮਾਨਦਾਰ ਕੌਮ ਹੈ। ਇਹ ਸਮਾਜ ਜਨਮ ਤੋਂ ਹੀ ਹੁਨਰਮੰਦ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਹਰ ਵਰਗ ਲਈ ਭਲਾਈਕਾਰੀ ਨੀਤੀਆਂ ਲਾਗੂ ਕਰ ਰਹੀ ਹੈ। ਸਰਕਾਰ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਅੰਤਯੋਦਿਆ ਦੇ ਸਿਧਾਂਤ 'ਤੇ ਚਲਦੇ ਹੋਏ ਪੰਕਤੀ ਵਿੱਚ ਖਲੌਤੇ ਆਖਰੀ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੰਚਾਇਆ ਜਾ ਰਿਹਾ ਹੈ।

ਰਣਬੀਰ ਗੰਗਵਾ ਜ਼ਿਲ੍ਹਾਂ ਭਿਵਾਨੀ ਦੇ ਬਵਾਨੀਖੇੜਾ ਵਿੱਚ ਪ੍ਰਜਾਪਤੀ ਸਾਮੁਦਾਇਕ ਭਵਨ ਦੇ ਨਵੇਂ ਬਣੇ ਸ਼ਾਨਦਾਰ ਦੁਆਰ ਦੇ ਉਦਘਾਟਨ ਦੇ ਮੌਕੇ 'ਤੇ ਆਯੋਜਿਤ ਜਨਸਭਾ ਨੂੰ ਬਤੌਰ ਮੁੱਖ ਮਹਿਮਾਨ ਵੱਜੋਂ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸਾਮੁਦਾਇਕ ਭਵਨ ਦੇ ਨਿਰਮਾਣ ਲਈ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਮੁਦਾਇਕ ਭਵਨ ਕਿਸੇ ਇੱਕ ਸਮਾਜ ਜਾਂ ਵਰਗ ਦੇ ਨਾ ਹੋ ਕੇ ਸਾਰੇ ਸਮਾਜ ਦੇ ਕੰਮ ਆਉਂਦੇ ਹਨ। ਧਰਮਸ਼ਾਲਾਵਾਂ ਸਾਂਝਾ ਹੁੰਦਿਆਂ ਹਨ ਜਿੱਥੇ ਹਰ ਲੋੜਮੰਦ ਨੂੰ ਆਸਰਾ ਮਿਲਦਾ ਹੈ।

ਜਨਸਿਹਤ ਇੰਜੀਨਿਅਰਿੰਗ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹਰ ਘਰ ਨੂੰ ਸਵੱਛ ਅਤੇ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ ਪੀਣ ਦੇ ਪਾਣੀ ਦੀ ਸਪਲਾਈ ਨੂੰ ਦੁਰੂਸਤ ਕੀਤਾ ਜਾ ਰਿਹਾ ਹੈ। ਪੁਰਾਣੀ ਲਾਇਨਾਂ ਨੂੰ ਬਦਲਿਆ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੀਣ ਦੇ ਪਾਣੀ ਨਾਲ ਸਬੰਧਿਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਨ ਕਰਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande