ਅੰਮ੍ਰਿਤਸਰ: ਗਰੀਬੀ ਤੋਂ ਤੰਗ ਆ ਕੇ 2 ਮਾਸੂਮ ਬੱਚੀਆਂ ਸਮੇਤ ਪਿਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ
ਅੰਮ੍ਰਿਤਸਰ ਸਾਹਿਬ, 05 ਜਨਵਰੀ (ਹਿੰ. ਸ.)। ਪੁਲਿਸ ਚੌਂਕੀ ਕੱਕੜ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਗਰੀਬੀ ਤੋਂ ਤੰਗ ਆ ਕੇ 2 ਮਾਸੂਮ ਬੱਚੀਆਂ ਸਮੇਤ ਪਿਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ
ਅੰਮ੍ਰਿਤਸਰ: ਗਰੀਬੀ ਤੋਂ ਤੰਗ ਆ ਕੇ 2 ਮਾਸੂਮ ਬੱਚੀਆਂ ਸਮੇਤ ਪਿਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ


ਅੰਮ੍ਰਿਤਸਰ ਸਾਹਿਬ, 05 ਜਨਵਰੀ (ਹਿੰ. ਸ.)। ਪੁਲਿਸ ਚੌਂਕੀ ਕੱਕੜ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਗਰੀਬੀ ਤੋਂ ਤੰਗ ਆ ਕੇ 2 ਮਾਸੂਮ ਬੱਚੀਆਂ ਸਮੇਤ ਪਿਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਲਵਪ੍ਰੀਤ ਸਿੰਘ (27), ਜਿਸ ਦੀਆਂ ਦੋ ਬੱਚੀਆਂ ਅਤੇ ਇਕ ਛੋਟਾ ਬੇਟਾ ਹੈ। ਰੁਜ਼ਗਾਰ ਨਾ ਮਿਲਣ ਕਾਰਨ ਲਵਪ੍ਰੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਲਵਪ੍ਰੀਤ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਨੂੰ ਅਟਾਰੀ ਕੰਮ ’ਤੇ ਛੱਡ ਕੇ ਆਇਆ। ਘਰ ਆਉਂਦਿਆਂ ਹੀ ਲਵਪ੍ਰੀਤ ਸਿੰਘ ਨੇ ਆਪਣੀਆਂ ਬੇਟੀਆਂ ਜਸਪ੍ਰੀਤ ਕੌਰ (8), ਵੀਰਪਾਲ ਕੌਰ (6) ਨੂੰ ਜ਼ਹਿਰੀਲੀ ਦਵਾਈ ਦੇ ਕੇ ਖੁਦ ਵੀ ਜ਼ਹਿਰੀਲੀ ਦਵਾਈ ਪੀ ਲਈ। ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਚੌਂਕੀ ਕੱਕੜ ਵਿਖੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande