ਲੁਧਿਆਣਾ ਵਿਖੇ ਘਰ ’ਚ ਅਚਾਨਕ ਫਰਿੱਜ ਕੰਪ੍ਰੈਸਰ ਫਟਿਆ, ਪਤੀ-ਪਤਨੀ ਬੁਰੀ ਤਰ੍ਹਾਂ ਜਖ਼ਮੀ
ਲੁਧਿਆਣਾ, 05 ਜਨਵਰੀ (ਹਿੰ. ਸ.)। ਲੁਧਿਆਣਾ ਵਿਖੇ ਘਰ ’ਚ ਅਚਾਨਕ ਇੱਕ ਫਰਿੱਜ ਕੰਪ੍ਰੈਸਰ ਫਟ ਗਿਆ। ਕੰਪ੍ਰੈਸਰ ਫਟਣ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਨੀਤੂ (32) ਅਤੇ ਨੀਰਜ (32) ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਔਰਤ ਦੀ ਹਾਲਤ ਵਿਗੜਦੀ ਦੇਖ ਕੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤ
ਲੁਧਿਆਣਾ ਵਿਖੇ ਘਰ ’ਚ ਅਚਾਨਕ ਫਰਿੱਜ ਕੰਪ੍ਰੈਸਰ ਫਟਿਆ, ਪਤੀ-ਪਤਨੀ ਬੁਰੀ ਤਰ੍ਹਾਂ ਜਖ਼ਮੀ


ਲੁਧਿਆਣਾ, 05 ਜਨਵਰੀ (ਹਿੰ. ਸ.)। ਲੁਧਿਆਣਾ ਵਿਖੇ ਘਰ ’ਚ ਅਚਾਨਕ ਇੱਕ ਫਰਿੱਜ ਕੰਪ੍ਰੈਸਰ ਫਟ ਗਿਆ। ਕੰਪ੍ਰੈਸਰ ਫਟਣ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਨੀਤੂ (32) ਅਤੇ ਨੀਰਜ (32) ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਔਰਤ ਦੀ ਹਾਲਤ ਵਿਗੜਦੀ ਦੇਖ ਕੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਔਰਤ ਦੀ ਹਾਲਤ ਗੰਭੀਰ ਹੈ, ਉਸਦਾ ਚਿਹਰਾ ਅਤੇ ਛਾਤੀ ਅੱਗ ਦੀਆਂ ਲਪਟਾਂ ਨਾਲ ਝੁਲਸ ਗਈ ਹੈ।

ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜੋੜਾ ਰਿਸ਼ੀ ਨਗਰ ਦਾ ਰਹਿਣ ਵਾਲਾ ਹੈ। ਨੀਤੂ ਨੇ ਅਚਾਨਕ ਸਮਾਨ ਰੱਖਣ ਲਈ ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਤੇ ਅਚਾਨਕ, ਫਰਿੱਜ ਦਾ ਕੰਪ੍ਰੈਸਰ ਫਟ ਗਿਆ। ਨੀਤੂ ਦਾ ਪਤੀ ਨੀਰਜ ਨੇੜੇ ਹੀ ਸੀ। ਜਦੋਂ ਉਸਨੇ ਆਪਣੀ ਪਤਨੀ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸਦੀ ਬਾਂਹ ਵੀ ਸੜ ਗਈ। ਜਦੋਂ ਉਸਨੇ ਸ਼ੋਰ ਮਚਾਇਆ ਤਾਂ ਨੇੜੇ ਦੇ ਲੋਕਾਂ ਨੇ ਦੋਵਾਂ ਨੂੰ ਘਰੋਂ ਬਾਹਰ ਕੱਢਿਆ। ਦੋਵੇਂ ਇਸ ਸਮੇਂ ਪੀਜੀਆਈ ਵਿੱਚ ਇਲਾਜ ਅਧੀਨ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande