
ਬਰਨਾਲਾ, 05 ਜਨਵਰੀ (ਹਿੰ. ਸ.)। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਸ. ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ਼-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਕੈਂਪੇਨ ਯੂਥ ਅਗੇਸਟ ਡਰਗਜ਼ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਅਧੀਨ ਅੱਜ ਰਿਹੈਬਲੀਟੇਸ਼ਨ ਸੈਂਟਰ, ਸੋਹਲ ਪੱਤੀ, ਜ਼ਿਲ੍ਹਾ ਬਰਨਾਲਾ ਵਿਖੇ ਦਾਖਲ ਵਿਅਕਤੀਆਂ ਅਤੇ ਪਿੰਡ ਦੀ ਟੀਮ ਦਾ ਆਪਸ ਵਿੱਚ ਮੈਚ ਕਰਵਾਇਆ ਗਿਆ। ਇਸ ਮੈਚ ਰਾਹੀਂ ਇੱਕ ਸੁਨੇਹਾ ਦਿਤਾ ਗਿਆ ਕਿ ਸਾਨੂੰ ਨਸ਼ਿਆਂ ਨੂੰ ਛੱਡ ਕੇ ਸ਼ਰੀਰਕ ਤੌਰ 'ਤੇ ਤੰਦਰੂਸਤ ਰਹਿਣਾ ਚਾਹਿਦਾ ਹੈ ਅਤੇ ਖੇਡਾਂ ਵਿੱਚ ਆਪਨਾ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹਿਦਾ ਹੈ।
ਇਸ ਦੌਰਾਨ ਮਦਨ ਲਾਲ, ਸਿਵਲ ਜੱਜ਼ (ਸ.ਡ.) ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਇੱਕ ਪੌਦਾ ਵੀ ਲਗਾਇਆ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ