ਸਾਢੇ 6 ਸਾਲਾ ਦੌੜਾਕ ਨੂੰ ਦਿੱਤੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਹੱਲਾਸ਼ੇਰੀ
ਸੰਗਰੂਰ, 06 ਜਨਵਰੀ (ਹਿੰ. ਸ.)। ਲੰਘੇ ਦਿਨੀਂ ਪਿੰਡ ਘਰਾਚੋਂ ਵਿੱਚ ਪ੍ਰਸਿੱਧ ਖੇਡ ਪ੍ਰਮੋਟਰ ਪਿੰਕਾ ਜਰਗ ਵੱਲੋਂ ਕਰਵਾਈਆਂ ਗਈਆਂ 10 ਸਾਲਾ ਬੱਚਿਆਂ ਦੀਆਂ ਖੇਡਾਂ ਵਿੱਚ ਦੌੜਾਕ ਜਸਰਾਜ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਦੌੜਾਕ ਜਸਰਾਜ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਗਵਾਲ ਦਾ ਖ਼ਿਡਾਰੀ ਹੈ। ਡਿਪਟੀ
ਸਾਢੇ 6 ਸਾਲਾ ਦੌੜਾਕ ਨੂੰ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਹੱਲਾਸ਼ੇਰੀ ਦਿੰਦੇ ਹੋਏ


ਸੰਗਰੂਰ, 06 ਜਨਵਰੀ (ਹਿੰ. ਸ.)। ਲੰਘੇ ਦਿਨੀਂ ਪਿੰਡ ਘਰਾਚੋਂ ਵਿੱਚ ਪ੍ਰਸਿੱਧ ਖੇਡ ਪ੍ਰਮੋਟਰ ਪਿੰਕਾ ਜਰਗ ਵੱਲੋਂ ਕਰਵਾਈਆਂ ਗਈਆਂ 10 ਸਾਲਾ ਬੱਚਿਆਂ ਦੀਆਂ ਖੇਡਾਂ ਵਿੱਚ ਦੌੜਾਕ ਜਸਰਾਜ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਦੌੜਾਕ ਜਸਰਾਜ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਗਵਾਲ ਦਾ ਖ਼ਿਡਾਰੀ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੌੜਾਕ ਜਸਰਾਜ ਸਿੰਘ ਨੂੰ ਆਪਣੇ ਦਫ਼ਤਰ ਬੁਲਾ ਕੇ ਵਿਸ਼ੇਸ਼ ਤੌਰ ਉੱਤੇ ਹੱਲਾਸ਼ੇਰੀ ਦਿੱਤੀ।

ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਜਸਰਾਜ ਸਿੰਘ ਦੇ ਪਿਤਾ ਜਗਪਾਲ ਸਿੰਘ ਨੇ ਦੱਸਿਆ ਕਿ ਜਸਰਾਜ ਸਿੰਘ ਦੀ ਉਮਰ ਇਸ ਵੇਲੇ ਸਾਢੇ 6 ਸਾਲ ਹੈ ਅਤੇ ਉਹ ਸਥਾਨਕ ਸਕੂਲ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਉਹ ਜਨਮ ਤੋਂ ਹੀ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਰੱਖਦਾ ਹੈ। ਉਸਦੀ ਖੇਡਾਂ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਉਸਨੂੰ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕੋਚਿੰਗ ਲਈ ਭੇਜਿਆ ਗਿਆ ਸੀ ਤਾਂ ਉਸਦੀ ਪ੍ਰਤਿਭਾ ਵਿੱਚ ਲਗਾਤਾਰ ਨਿਖ਼ਾਰ ਆ ਰਿਹਾ ਹੈ। ਮੌਜੂਦਾ ਸਮੇਂ ਉਹ ਡਿਸਟ੍ਰਿਕਟ ਐਥਲੈਟਿਕ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਅਤੇ ਕੋਚ ਸ਼੍ਰੀ ਸੰਜੇ ਕੁਮਾਰ ਕੋਲੋਂ ਸਿਖ਼ਲਾਈ ਪ੍ਰਾਪਤ ਕਰ ਰਿਹਾ ਹੈ।

ਕਿੱਤੇ ਵਜੋਂ ਖੇਤੀਬਾੜੀ ਨਾਲ ਜੁੜੇ ਪਿਤਾ ਜਗਪਾਲ ਸਿੰਘ ਨੇ ਇੱਛਾ ਜਤਾਈ ਕਿ ਉਹ ਜਸਰਾਜ ਸਿੰਘ ਨੂੰ ਦੇਸ਼ ਲਈ ਉਲੰਪਿਕ ਵਿੱਚ ਖੇਡਦਾ ਦੇਖਣਾ ਚਾਹੁੰਦਾ ਹੈ।ਉਸਨੇ ਦੱਸਿਆ ਕਿ ਉਹ ਆਪਣੇ ਸਕੂਲ ਦੀ ਲੌਂਗ ਜੰਪ ਟੀਮ ਦਾ ਵੀ ਮੋਹਰੀ ਮੈਂਬਰ ਹੈ।

ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੌੜਾਕ ਜਸਰਾਜ ਸਿੰਘ ਨੂੰ ਉਸਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਉਭਰਦੇ ਖਿਡਾਰੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਚਾਹੀਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande