ਸਿਵਲ ਪਸ਼ੂ ਹਸਪਤਾਲ ਹਰੀਕੇ ਕਲਾਂ ਵਿਖੇ ਸਾਹੀਵਾਲ ਪੀ ਟੀ ਪ੍ਰੋਜੈਕਟ ਅਧੀਨ ਸਾਹੀਵਾਲ ਕਾਫ ਰੈਲੀ ਲਗਾਈ
ਸ੍ਰੀ ਮੁਕਤਸਰ ਸਾਹਿਬ, 07 ਜਨਵਰੀ (ਹਿੰ. ਸ.)।ਮਾਨਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ (ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ) ਦੀ ਰਹਿਨੁਮਾਈ ਹੇਠ, ਪਸ਼ੂ ਪਾਲਕਾਂ ਦੀ ਭਲਾਈ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਸ
ਸਿਵਲ ਪਸ਼ੂ ਹਸਪਤਾਲ ਹਰੀਕੇ ਕਲਾਂ ਵਿਖੇ ਸਾਹੀਵਾਲ ਪੀ ਟੀ ਪ੍ਰੋਜੈਕਟ ਅਧੀਨ ਲਗਾਈ ਸਾਹੀਵਾਲ ਕਾਫ ਰੈਲੀ ਦਾ ਦ੍ਰਿਸ਼.


ਸ੍ਰੀ ਮੁਕਤਸਰ ਸਾਹਿਬ, 07 ਜਨਵਰੀ (ਹਿੰ. ਸ.)।ਮਾਨਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ (ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ) ਦੀ ਰਹਿਨੁਮਾਈ ਹੇਠ, ਪਸ਼ੂ ਪਾਲਕਾਂ ਦੀ ਭਲਾਈ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਸਕੀਮਾਂ ਦੀ ਲੜੀ ਵਿੱਚ ਸਿਵਲ ਪਸ਼ੂ ਹਸਪਤਾਲ ਹਰੀਕੇ ਕਲਾਂ ਵਿਖੇ ਸਾਹੀਵਾਲ ਪੀ ਟੀ ਪ੍ਰੋਜੈਕਟ ਅਧੀਨ ਸਾਹੀਵਾਲ ਕਾਫ ਰੈਲੀ ਲਗਾਈ ਗਈ। ਇਸ ਸਾਹੀਵਾਲ ਕਾਫ ਰੈਲੀ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾ ਗੁਰਦਿੱਤ ਸਿੰਘ ਔਲਖ ਵਿਸ਼ੇਸ ਤੋਰ ਤੇ ਪਹੁੰਚੇ।

ਉਹਨਾਂ ਨੇ ਵਿਭਾਗ ਵਿੱਚ ਚੱਲ ਰਹੀਂ ਵੱਖ-ਵੱਖ ਸਕੀਮਾਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ। ਇਸ ਪ੍ਰੋਜੈਕਟ ਅਧੀਨ ਪੈਦਾ ਕੀਤੇ ਗਏ ਸਾਹੀਵਾਲ ਵੱਛੇ-ਵੱਛੀਆਂ ਦੇ 30 ਪਸ਼ੂ ਪਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਡਾ ਪ੍ਰੋਸ਼ਤਮ ਕੁਮਾਰ ਵੈਟਨਰੀ ਅਫਸਰ ਪਸ਼ੂ ਹਸਪਤਾਲ ਹਰੀਕੇ ਕਲਾਂ ਨੇ ਪਸ਼ੂਆਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ।

ਡਾ ਅਨੁਭਵ ਖੱਟਰ ਵੈਟਨਰੀ ਅਫਸਰ ਪਸ਼ੂ ਹਸਪਤਾਲ ਝਬੇਲਵਾਲੀ ਨੇ ਕਿਸਾਨ ਕਰੈਡਿਟ ਸਕੀਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਡਾ ਮੁਨੀਸ਼ ਗੋਇਲ ਵੈਟਨਰੀ ਅਫਸਰ ਪਸ਼ੂ ਹਸਪਤਾਲ ਮਾਨ ਸਿੰਘ ਵਾਲਾ ਨੇ ਸਾਹੀਵਾਲ ਪੀ ਟੀ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਡਾ ਦਿਲਬਾਗ ਸਿੰਘ ਵੈਟਨਰੀ ਅਫਸਰ ਪਸ਼ੂ ਹਸਪਤਾਲ ਸਰਾਏਨਾਗਾ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਮੋਸਮੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।

ਇਸ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਵੈਟਨਰੀ ਇੰਸਪੈਕਟਰ ਜਗਸੀਰ ਸਿੰਘ, ਮੋਹਿਤ ਛਾਬੜਾ, ਜਰਮਨਜੀਤ ਸਿੰਘ, ਅਤੇ ਵੈਟਨਰੀ ਫਾਰਮਾਸਿਸਟ ਗੁਰਵਿੰਦਰ ਸਿੰਘ, ਅਤੇ ਵਿਭਾਗ ਦੇ ਦਰਜਾਚਾਰ ਕਰਮਚਾਰੀ ਠਾਣਾ ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਨੀਲ ਦੱਤ ਨੇ ਆਪਣਾ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਪਿੰਡ ਦੇ ਮੋਹਤਬਰ ਸਾਮਿਲ ਹੋਏ ਅਤੇ ਲਗਭਗ 80 ਦੇ ਕਰੀਬ ਪਸ਼ੂ ਪਾਲਕਾਂ ਨੇ ਇਸ ਦਾ ਲਾਭ ਉਠਾਇਆ। ਅੰਤ ਵਿੱਚ ਵੈਟਨਰੀ ਫਾਰਮਾਸਿਸਟ ਰਵਿੰਦਰ ਕੁਮਾਰ ਹਰੀਕੇ ਕਲਾਂ ਨੇ ਆਏ ਹੋਏ ਅਧਿਕਾਰੀਆਂ/ਕਰਮਚਾਰੀਆਂ ਅਤੇ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande