ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਉਣ ਲਈ ਕਿਸਾਨ ਤੱਕ ਨਵੀਨਤਮ ਤਕਨੀਕਾਂ ਪਹੁੰਚਾਉਣ ਦੀ ਜ਼ਰੂਰਤ : ਕੇਨ ਕਮਿਸ਼ਨਰ
ਬਟਾਲਾ, 10 ਮਾਰਚ (ਹਿੰ.ਸ.)। ਗੰਨੇ ਦੇ ਵਿਕਾਸ, ਪੇਮੈਂਟ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ''ਦਾ ਬਟਾਲਾ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ'' ਫੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਜੀ ਵੱਲੋਂ ਕੀਤੀ ਗਈ। ਮੀਟਿੰਗ
ਮੀਟਿੰਗ ਕਰਦੇ ਕੇਨ ਕਮਿਸ਼ਨਾਰ ਅਤੇ ਅਧਿਕਾਰੀ


ਬਟਾਲਾ, 10 ਮਾਰਚ (ਹਿੰ.ਸ.)। ਗੰਨੇ ਦੇ ਵਿਕਾਸ, ਪੇਮੈਂਟ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ 'ਦਾ ਬਟਾਲਾ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ' ਫੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਜੀ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਬਹਾਰ ਰੁੱਤ ਦੌਰਾਨ ਗੰਨੇ ਦੀ ਫਸਲ ਹੇਠ ਰਕਬਾ ਅਤੇ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜ਼ਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਲੇ ਹਫਤੇ ਕਿਸਾਨ ਜਾਗਰੂਕਤਾ ਕੈਂਪ ਲਗਾਉਣ ਤੋਂ ਇਲਾਵਾ ਪਿੰਡ ਪੱਧਰ ਤੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਗੰਨੇ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਡਾ. ਰੇਨੂੰ ਵਿਰਦੀ ਸਹਾਇਕ ਗੰਨਾ ਵਿਕਾਸ ਅਧਿਕਾਰੀ, ਡਾ. ਪਵਿੱਤਰ ਸਿੰਘ ਬੱਲ ਮੁੱਖ ਗੰਨਾ ਵਿਕਾਸ ਅਫ਼ਸਰ, ਡਾ. ਸਵਰਨਜੀਤ ਸਿੰਘ ਡਾ. ਗਗਨਦੀਪ ਕੌਰ ਖ਼ੇਤੀਬਾੜੀ ਵਿਕਾਸ ਅਫ਼ਸਰ ਸਮੇਤ ਸਮੂਹ ਫੀਲਡ ਸਟਾਫ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗੰਨਾ ਪੰਜਾਬ ਦੀ ਮੁੱਖ ਫ਼ਸਲ ਹੈ ਅਤੇ ਇਸ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਬਹਾਰ ਰੁੱਤ ਦੀ ਬਿਜਾਈ ਚਲ ਰਹੀ ਹੈ ਅਤੇ ਇਹ ਸਮਾਂ ਗੰਨੇ ਦੀ ਫਸਲ ਵਿੱਚ ਅੰਤਰ ਫਸਲਾਂ ਲਈ ਬਹੁਤ ਹੀ ਅਹਿਮ ਹੁੰਦਾ ਹੈ ਅਤੇ ਇਸ ਸਮੇਂ ’ਤੇ ਅੰਤਰ ਫ਼ਸਲ ਦੇ ਨਾਲ ਫਸਲ ਦੀ ਸਾਂਭ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਗੰਨਾ ਕਾਸ਼ਤਕਾਰਾਂ ਨੂੰ ਮੱਹਈਆ ਕਰਵਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਦੀ ਬਹਾਰ ਰੁੱਤ ਦੌਰਾਨ ਹੋਣ ਵਾਲੀ ਬਿਜਾਈ ਵਿਚ ਅੰਤਰ ਫ਼ਸਲਾਂ ਦੀ ਬਿਜਾਈ ਕਰਕੇ ਗੰਨਾ ਕਾਸ਼ਤਕਾਰਾਂ ਦੀ ਪ੍ਰਤੀ ਹੈਕਟੇਅਰ ਗੰਨੇ ਦੀ ਪੈਦਾਵਾਰ ਵਧਾ ਕੇ ਆਮਦਨ ਵਧਾਈ ਜਾ ਸਕਦੀ ਹੈ। ਉਨ੍ਹਾਂ ਗੰਨਾ ਸੈਕਸ਼ਨ ਅਤੇ ਸਮੂਹ ਖੰਡ ਮਿੱਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸ਼ਿਟੀ ਦੀਆਂ ਸ਼ਿਫਾਰਸਾ ਅਨੁਸਾਰ ਹੀ ਭਵਿੱਖ ਵਿੱਚ ਗੰਨੇ ਅਤੇ ਗੰਨੇ ਵਿੱਚ ਅੰਤਰ ਫਸਲਾਂ ਦੀ ਬਿਜਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਗੰਨੇ ਹੇਠ 4 ਫੁੱਟ ਦੀ ਦੂਰੀ (ਚੌੜੀ ਵਿੱਥ ਵਿਧੀ) ਹੇਠ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਇਆ ਜਾਵੇ ਤਾਂ ਜੋ ਗੰਨੇ ਦੀ ਫਸਲ ਦੇ ਝਾੜ ਵਿੱਚ ਚੋਖਾ ਵਾਧਾ ਹੋ ਸਕੇ ਅਤੇ ਰਾਜ ਦੇ ਹਿੱਤਾ ਨੂੰ ਮੁੱਖ ਰੱਖਦਿਆ ਪਾਣੀ ਦੀ ਬਚਤ ਹੋ ਸਕੇ।

ਇਸ ਮੌਕੇ ਡਾ. ਪਵਿੱਤਰ ਸਿੰਘ ਬੱਲ ਨੇ ਦੱਸਿਆ ਕਿ ਮਿੱਲ ਦੀ ਗੰਨਾ ਪੀੜ੍ਹਨ ਸਮਰਥਾ ਦੁੱਗਣੀ ਹੋਣ ਕਾਰਨ, ਗੰਨਾ ਕਾਸ਼ਤਕਾਰਾਂ ਅੰਦਰ ਗੰਨੇ ਦੀ ਬਿਜਾਈ ਪ੍ਰਤੀ ਉਤਸ਼ਾਹ ਵਿਖਾਇਆ ਜਾ ਰਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਗੰਨੇ ਹੇਠ ਰਕਬੇ ਵਧੇਗਾ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਦੀ ਛੋਟੇ ਟਰੈਕਟਰ ਅਤੇ ਹੋਰ ਮਸ਼ੀਨਰੀ ਖਰੀਦੀ ਗਈ ਹੈ ਤਾਂ ਜੋ ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਹੋਰ ਤੇਜ਼ ਕੀਤਾ ਜਾ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande