ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਅਪ੍ਰੈਂਟਿਸਸ਼ਿਪ ਮੇਲਾ 12 ਮਾਰਚ ਨੂੰ
ਫਾਜ਼ਿਲਕਾ, 11 ਮਾਰਚ (ਹਿੰ.ਸ.)। ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾ ਅਧੀਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ 12 ਮਾਰਚ ਸਵੇਰੇ 9 ਵਜੇ ਅਪ੍ਰੈਂਟਿਸਸ਼ਿਪ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਅਪ੍ਰੈਂਟਿਸਸ਼ਿਪ ਮੇਲਾ 12 ਮਾਰਚ ਨੂੰ


ਫਾਜ਼ਿਲਕਾ, 11 ਮਾਰਚ (ਹਿੰ.ਸ.)। ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਮੇਲਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾ ਅਧੀਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ 12 ਮਾਰਚ ਸਵੇਰੇ 9 ਵਜੇ ਅਪ੍ਰੈਂਟਿਸਸ਼ਿਪ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਮੁੱਖ ਉਦੇਸ਼ ਆਈ.ਟੀ.ਆਈ. ਪਾਸ ਹੋਏ ਵਿਦਿਆਰਥੀਆਂ ਅਤੇ ਹੋਰ ਯੋਗ ਉਮੀਦਵਾਰਾਂ ਨੂੰ ਉਦਯੋਗਾਂ ਨਾਲ ਜੋੜ ਕੇ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਪ੍ਰੈਕਟੀਕਲ ਤਜਰਬਾ ਹਾਸਲ ਕਰ ਸਕਣ ਅਤੇ ਭਵਿੱਖ ਵਿੱਚ ਚੰਗੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣ।

ਇਸ ਅਪ੍ਰੈਂਟਿਸਸ਼ਿਪ ਮੇਲੇ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਕੰਪਨੀਆਂ ਹਿੱਸਾ ਲੈਣਗੀਆਂ, ਜਿਵੇਂ ਕਿ ਮਹਿੰਦਰਾ ਐਂਡ ਮਹਿੰਦਰਾ, ਹੀਰੋ ਸਾਈਕਲਜ਼ (ਲੁਧਿਆਣਾ), ਡੇਲਮੋਂਟੇ ਫੂਡਜ਼ ਪ੍ਰਾਈਵੇਟ ਲਿਮਟਿਡ (ਲੁਧਿਆਣਾ), ਕੰਗਾਰੋ ਇੰਡਸਟਰੀਜ਼ ਲਿਮਟਿਡ, ਐਮਸਨ ਗੀਅਰ ਲਿਮਟਿਡ, ਜੀਐਨਏ. ਐਂਟਰਪ੍ਰਾਈਜ਼ਿਜ਼ ਲਿਮਟਿਡ, ਆਰ ਐਂਡ ਐਨ ਗੁਪਤਾ ਫੋਰਜਿੰਗ, ਮਾਈਕ੍ਰੋ ਸੀਮਲੈੱਸ, ਬੱਡੀ, ਜੀਐਮਪੀ. ਟੈਕਨਾਲੋਜੀ ਸਲਿਊਸ਼ਨਜ਼, ਓਗਨੀਬਿਨ ਪ੍ਰਾਈਵੇਟ ਲਿਮਟਿਡ, ਪੁਖਰਾਜ, ਸਵਾਮਿਨੀ ਲਾਈਫ ਕੰਪਨੀ, ਅਤੇ ਆਰ. ਐਨ. ਗੁਪਤਾ ਐਂਡ ਕੰਪਨੀ ਸਮੇਤ ਕਈ ਉਦਯੋਗ ਭਾਗ ਲੈਣਗੇ।

ਮੇਲੇ ਵਿੱਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਹਿਲਾਂ www.apprenticeshipindia.gov.in ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਣ ਕਰੋ। ਸਾਰੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 12 ਮਾਰਚ 2026 ਨੂੰ ਸਵੇਰੇ 9:00 ਵਜੇ ਸਰਕਾਰੀ ਆਈ.ਟੀ.ਆਈ. ਫਾਜਿਲਕਾ ਵਿਖੇ ਆਪਣੀਆਂ ਯੋਗਤਾ ਸਬੰਧੀ ਦਸਤਾਵੇਜ਼ਾਂ ਦੀਆਂ ਕਾਪੀਆਂ ਨਾਲ ਲੈ ਕੇ ਪਹੁੰਚਣ। ਇਹ ਅਪ੍ਰੈਂਟਿਸਸ਼ਿਪ ਮੇਲਾ ਉਦਯੋਗਾਂ ਨਾਲ ਸਿੱਧੇ ਭੇਟ ਕਰਕੇ ਪ੍ਰਸ਼ਿਕਸਣ ਅਤੇ ਰੋਜਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande