
ਚੰਡੀਗੜ੍ਹ, 11 ਮਾਰਚ (ਹਿੰ.ਸ.)। ਰਿਊਮੈਟਾਇਡ ਆਰਥਰਾਈਟਿਸ ਦੇ ਪ੍ਰਸਿੱਧ ਮਾਹਰ ਡਾ. ਮੁਕੇਸ਼ ਸ਼ਾਰਦਾ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ ਜੋ ਆਯੁਰਵੈਦ ਅਤੇ ਡਾ. ਸ਼ਾਰਦਾ ਆਯੁਰਵੈਦ ਸੰਸਥਾ ਲਈ ਇਤਿਹਾਸਿਕ ਉਪਲਬਧੀ ਮੰਨੀ ਜਾ ਰਹੀ ਹੈ।
ਡਾ. ਮੁਕੇਸ਼ ਸ਼ਾਰਦਾ ਵੱਲੋਂ ਸਥਾਪਿਤ ਡਾ. ਸ਼ਾਰਦਾ ਆਯੁਰਵੈਦ ਪਿਛਲੇ ਕਈ ਸਾਲਾਂ ਤੋਂ ਪ੍ਰਮਾਣਿਕ ਆਯੁਰਵੈਦਿਕ ਇਲਾਜ ਰਾਹੀਂ ਰਿਊਮੈਟਾਇਡ ਆਰਥਰਾਈਟਿਸ ਸਮੇਤ ਕਈ ਜਟਿਲ ਬਿਮਾਰੀਆਂ ਨਾਲ ਪੀੜਤ ਹਜ਼ਾਰਾਂ ਮਰੀਜ਼ਾਂ ਦਾ ਸਫਲ ਇਲਾਜ ਕਰ ਰਿਹਾ ਹੈ। ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੀਆਂ ਸ਼ਖਾਵਾਂ ਚੱਲ ਰਹੀਆਂ ਹਨ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਇੱਥੇ ਇਲਾਜ ਲਈ ਪਹੁੰਚਦੇ ਹਨ।
ਇਸ ਉਪਲਬਧੀ ਦੇ ਮੌਕੇ ’ਤੇ ਅਯੋਜਿਤ ਸਮਾਗਮ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਲਗਭਗ 1400 ਲੋਕਾਂ ਨੇ ਭਾਗ ਲਿਆ ਅਤੇ ਡਾ. ਮੁਕੇਸ਼ ਸ਼ਾਰਦਾ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ। ਇਸ ਦੌਰਾਨ ਕਿ ਮਰੀਜ਼ਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਸਨਮਾਨ ਨਾਲ ਡਾ. ਸ਼ਾਰਦਾ ਆਯੂਰਵੈਦ ਵੱਲੋਂ ਦਿੱਤੇ ਜਾ ਰਹੇ ਇਲਾਜ ਤੇ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ ਹੈ।
ਸਮਾਗਮ ਦੇ ਦੌਰਾਨ ਡਾ. ਮੁਕੇਸ਼ ਸ਼ਾਰਦਾ ਨੇ ਮੌਜੂਦ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਰੀਜ਼ਾਂ ਅਤੇ ਲੋਕਾਂ ਦੇ ਵਿਸ਼ਵਾਸ ਅਤੇ ਸਮਰਥਨ ਕਰਕੇ ਹੀ ਇਹ ਉਪਲਬਧੀ ਸੰਭਵ ਹੈ ਅਤੇ ਇਸੇ ਵਿਸ਼ਵਾਸ ਨੇ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ