ਫੂਡ ਸੇਫਟੀ ਵਿੰਗ ਤਰਨ ਤਾਰਨ ਦੀ ਸਾਂਝੀ ਟੀਮ ਵੱਲੋਂ ਸਟ੍ਰੀਟ ਫੂਡ ਵਿਕਰੇਤਾਵਾਂ ਦਾ ਨਿਰੀਖਣ
ਤਰਨ ਤਾਰਨ, 11 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਰਾਹੁਲ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿੰਗ ਤਰਨਤਾਰਨ ਦੀ ਸਾਂਝੀ ਟੀਮ ਨੇ ਡੀ.ਸੀ ਤਰਨ ਤਾਰਨ ਦੁਆਰਾ ਗਠਿਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ, ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ
ਸਟ੍ਰੀਟ ਫੂਡ ਵਿਕਰੇਤਾਵਾਂ ਦਾ ਨਿਰੀਖਣ ਕਰਦੀ ਫੂਡ ਸੇਫਟੀ ਵਿੰਗ ਤਰਨ ਤਾਰਨ ਦੀ ਸਾਂਝੀ ਟੀਮ


ਤਰਨ ਤਾਰਨ, 11 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਰਾਹੁਲ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿੰਗ ਤਰਨਤਾਰਨ ਦੀ ਸਾਂਝੀ ਟੀਮ ਨੇ ਡੀ.ਸੀ ਤਰਨ ਤਾਰਨ ਦੁਆਰਾ ਗਠਿਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ, ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਵਿਚ, ਅਸ਼ਵਨੀ ਕੁਮਾਰ ਅਤੇ ਸਾਕਸ਼ੀ ਖੋਸਲਾ (ਦੋਵੇਂ ਫੂਡ ਸੇਫਟੀ ਅਫਸਰਾਂ) ਦੇ ਨਾਲ ਸਟ੍ਰੀਟ ਫੂਡ ਵਿਕਰੇਤਾਵਾਂ, ਖਾਸ ਕਰਕੇ ਗਾਹਕਾਂ ਨੂੰ ਤਿਆਰ ਫਾਸਟ ਫੂਡ ਵਸਤਾਂ ਵੇਚਣ ਵਾਲਿਆਂ ਦਾ ਨਿਰੀਖਣ ਕੀਤਾ।

ਇਹ ਵਿਸ਼ੇਸ਼ ਜਾਂਚ ਮੁਹਿੰਮ ਜਸਵਿੰਦਰ ਸਿੰਘ, ਜੇ.ਈ ਪੀ.ਪੀ.ਸੀ.ਬੀ ਅਤੇ ਅੰਗਰੇਜ ਸਿੰਘ ਨਗਰ ਨਿਗਮ ਤਰਨ ਤਾਰਨ ਦੇ ਨਾਲ ਚਲਾਈ ਗਈ। ਟੀਮ ਨੇ ਸਰਹਾਲੀ ਰੋਡ, ਬੋਹੜੀ ਚੌਕ, ਗੋਇੰਦਵਾਲ ਸਾਹਿਬ ਬਾਈਪਾਸ ਅਤੇ ਅੰਮ੍ਰਿਤਸਰ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਸੋਇਆ ਚਾਪ, ਮੋਮੋਜ਼, ਸਪਰਿੰਗ ਰੋਲ ਅਤੇ ਨੂਡਲਜ਼ ਨਾਮਕ ਵੱਖ-ਵੱਖ ਫਾਸਟ ਫੂਡ ਵਸਤਾਂ ਦੇ ਨਮੂਨੇ ਭਰੇ।

ਸਾਰੇ ਭੋਜਨ ਕਾਰੋਬਾਰ ਸੰਚਾਲਕਾਂ ਖਾਸ ਕਰਕੇ ਸਟ੍ਰੀਟ ਫੂਡ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਤਿਆਰ ਕੀਤੇ ਭੋਜਨ ਪਦਾਰਥ ਵੇਚਣ ਵਾਲੇ ਵਿਕਰੇਤਾ ਕਾਰਟ/ਸਟਾਲ ਨੂੰ ਸਾਫ਼ ਰੱਖਣ, ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਕਰਨ, ਆਗਿਆ ਪ੍ਰਾਪਤ ਭੋਜਨ ਰੰਗਾਂ ਦੀ ਵਰਤੋਂ ਕਰਨ, ਤਿਆਰ ਭੋਜਨ ਨੂੰ ਧੂੜ ਅਤੇ ਮੱਖੀਆਂ ਦੇ ਸੰਪਰਕ ਤੋਂ ਬਿਨਾਂ ਢੱਕ ਕੇ ਰੱਖਣ ਅਤੇ ਢਕੇ ਹੋਏ ਡੱਬਿਆਂ ਦੀ ਵਰਤੋਂ ਕਰਨ।

ਵਧਦੇ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਹਾਇਕ ਕਮਿਸ਼ਨਰ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਉਹ ਉਸ ਮਾਤਰਾ ਵਿਚ ਭੋਜਨ ਪਦਾਰਥ ਤਿਆਰ ਕਰਨ, ਜੋ ਤਾਜ਼ੇ ਪਰੋਸੇ/ਵੇਚਣ ਦੀ ਸੰਭਾਵਨਾ ਹੋਵੇ। ਨਮੂਨੇ ਵਿਸ਼ਲੇਸ਼ਣ ਅਤੇ ਰਿਪੋਰਟ ਲਈ ਸਟੇਟ ਫੂਡ ਲੈਬਾਰਟਰੀ ਖਰੜ ਭੇਜੇ ਗਏ ਹਨ ਅਤੇ ਵਿਸ਼ਲੇਸ਼ਣ ਰਿਪੋਰਟ ਪ੍ਰਾਪਤ ਹੋਣ 'ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਟੀਮ ਨੇ ਫਾਸਟ ਫੂਡ ਵਸਤੂਆਂ ਦੇ 4 ਨਮੂਨੇ ਵੀ ਲਏ। ਆਮ ਲੋਕਾਂ ਲਈ ਸੁਰੱਖਿਅਤ, ਗੁਣਵੱਤਾ ਅਤੇ ਸ਼ੁੱਧ ਭੋਜਨ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਭਵਿੱਖ ਵਿਚ ਅਚਨਚੇਤ ਜਾਂਚ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande