
ਜਲਾਲਾਬਾਦ, 11 ਮਾਰਚ (ਹਿੰ.ਸ.)। ਪਿੰਡ ਹਜ਼ਾਰਾਂ ਰਾਮ ਸਿੰਘ ਵਾਲਾ (ਜਲਾਲਾਬਾਦ) ਵਿਖੇ ਨਾਰੀ ਜਲ ਸ਼ਕਤੀ ਦਿਵਸ (ਅੰਤਰਰਾਸ਼ਟਰੀ ਮਹਿਲਾ ਦਿਵਸ-2026) ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਮਹਿਲਾ ਜ਼ਿਲ੍ਹਾ ਪ੍ਰੀਸ਼ਾਦ ਮੈਬਰ ਜ਼ਿਲ੍ਹਾ ਫਾਜ਼ਿਲਕਾ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਨਾਇਆ ਗਿਆ।
ਇਸ ਮੌਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਪੀਣ ਯੋਗ ਪਾਣੀ ਦੀ ਸੰਭਾਲ, ਰੱਖ-ਰਖਾਓ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਅਪਣੇ ਆਲੇ-ਦੁਆਲੇ ਦੀ ਸਫਾਈ ਦੇ ਨਾਲ ਸੁਕੇ ਅਤੇ ਗਿੱਲੇ ਕੂੜੇ ਦੇ ਸੁਰੱਖਿਅਤ ਨਿਪਟਾਰੇ ਬਾਰੇ ਜਾਗਰੂਕ ਕੀਤਾ ਗਿਆ ਅਤੇ ਮੌਕੇ ’ਤੇ ਫੀਲਡ ਟੈਸਟ ਕਿਟ ਨਾਲ ਮੌਕੇ ਤੇ ਪੀਣ ਯੋਗ ਪਾਣੀ ਦੇ ਨਮੂਨਿਆਂ ਦੇ ਟੈਸਟ ਵੀ ਕੀਤੇ ਗਏ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਹਾਇਕ ਇੰਜੀਨੀਅਰ ਸੁਖਵਿੰਦਰ ਸਿੰਘ,ਆਈ.ਈ.ਸੀ ਪੂਨਮ ਖੁੰਗਰ, ਰਜਿੰਦਰ ਸਿੰਘ ਜੇ.ਈ, ਵਿਕਰਮ ਕਟਾਰੀਆ ਜੇ.ਈ, ਪਰਮਿੰਦਰ ਕੌਰ ਬੀ.ਆਰ.ਸੀ ਅਤੇ ਅਮਨਦੀਪ ਬੀ.ਆਰ.ਸੀ ਹਾਜ਼ਰ ਸਨ
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ