ਸਖੀ ਵਨ ਸਟੌਪ ਸੈਂਟਰ ਨੇ ਘਰੇਲੂ ਹਿੰਸਾ ਤੋਂ ਪੀੜਤ ਮਹਿਲਾ ਦੀ ਫੜੀ ਬਾਂਹ
ਤਰਨ ਤਾਰਨ, 11 ਮਾਰਚ (ਹਿੰ.ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਦੇ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਸਿੰਘ ਨੇ ਦੱਸਿਆ ਗਿਆ ਕਿ ਅਰਵਿੰਦਰ ਕੌਰ ਪਤਨੀ ਨਵਨੀਤ ਸਿੰਘ ਸ਼ੈਲੀ ਵਾਸੀ ਰੋਡੂਪੁਰਾ ਮੁਹੱਲਾ, ਗਲੀ ਮਸੀਤ ਵਾਲੀ ਜ਼ਿਲ੍ਹਾ ਤਰਨ ਤਾਰ
ਕੇਸ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹੋਏ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਦੇ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਸਿੰਘ ਤੇ ਹੋਰ।


ਤਰਨ ਤਾਰਨ, 11 ਮਾਰਚ (ਹਿੰ.ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਦੇ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਸਿੰਘ ਨੇ ਦੱਸਿਆ ਗਿਆ ਕਿ ਅਰਵਿੰਦਰ ਕੌਰ ਪਤਨੀ ਨਵਨੀਤ ਸਿੰਘ ਸ਼ੈਲੀ ਵਾਸੀ ਰੋਡੂਪੁਰਾ ਮੁਹੱਲਾ, ਗਲੀ ਮਸੀਤ ਵਾਲੀ ਜ਼ਿਲ੍ਹਾ ਤਰਨ ਤਾਰਨ ਦਾ ਮਿਤੀ 08/02/2026 ਨੂੰ ਸਖੀ ਵਨ ਸਟੌਪ ਸੈਂਟਰ ਵਿਖੇ ਘਰੇਲੂ ਹਿੰਸਾ ਦਾ ਕੇਸ ਦਰਜ ਹੋਇਆ ਸੀ।

ਉਨ੍ਹਾਂ ਕਿਹਾ ਕਿ 8 ਫਰਵਰੀ 2026 ਨੂੰ ਜਦੋਂ ਪੀੜਤ ਮਹਿਲਾ ਦਫ਼ਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਵਿਚ ਪਹੁੰਚੀ, ਤਾਂ ਉਸ ਦੀ ਹਾਲਤ ਬਹੁਤ ਗੰਭੀਰ ਸੀ। ਪੀੜਤਾ ਦੇ ਪੂਰੇ ਸਰੀਰ ਅਤੇ ਚਿਹਰੇ ਉਪਰ ਕੁੱਟਮਾਰ ਦੇ ਨਿਸ਼ਾਨ ਸਨ। ਪੀੜਤਾ ਦੇ ਸਿਰ ਉਪਰੋਂ ਉਸਦੇ ਪਤੀ ਵੱਲੋਂ ਵਾਲ ਪੁੱਟੇ ਗਏ ਸਨ। ਪੀੜਤਾ ਵੱਲੋਂ ਦੱਸਿਆ ਗਿਆ ਕਿ ਉਹ ਲਗਭਗ ਪਿਛਲੇ 26-27 ਸਾਲਾ ਤੋਂ ਘਰੇਲੂ ਹਿੰਸਾ ਨੂੰ ਸਹਿਣ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਐਫ. ਆਈ. ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ, ਜਿਸ ਦੇ ਅਨੁਸਾਰ ਮਿਤੀ 09.03.2026 ਨੂੰ ਐਫ. ਆਈ. ਆਰ. ਨੰ: 0062 ਧਾਰਾ ਬੀ.ਐਨ.ਐਸ. 115 (2), 126 (2), 351 (2) ਅਤੇ 351 (3) ਦੇ ਤਹਿਤ ਥਾਣਾ ਸਿਟੀ ਤਰਨ ਤਾਰਨ ਵਿਚ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਵੱਲੋ ਦਫ਼ਤਰ ਸਖੀ ਵਨ ਸਟੌਪ ਸੈਂਟਰ ਦਾ ਧੰਨਵਾਦ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande