ਜਲਾਲਾਬਾਦ : ਚਾਹ/ਦੁੱਧ ਦੀ ਕੰਟੀਨ ਨੂੰ ਠੇਕੇ ’ਤੇ ਲੈਣ ਲਈ ਖੁੱਲੀ ਬੋਲੀ 17 ਮਾਰਚ ਨੂੰ
ਜਲਾਲਾਬਾਦ, 12 ਮਾਰਚ (ਹਿੰ.ਸ.)। ਤਹਿਸੀਲਦਾਰ, ਜਲਾਲਾਬਾਦ ਵੱਲੋਂ ਹਰ ਆਮ ਅਤੇ ਖਾਸ ਸੂਚਿਤ ਕੀਤਾ ਜਾਂਦਾ ਹੈ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਸਾਲ 2026-27 (01-04-2026 ਤੋਂ 31-03-2027) ਲਈ ਚਾਹ/ਦੁੱਧ ਦੀ ਕੰਟੀਨ ਨੂੰ ਠੇਕੇ ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ
ਜਲਾਲਾਬਾਦ : ਚਾਹ/ਦੁੱਧ ਦੀ ਕੰਟੀਨ ਨੂੰ ਠੇਕੇ ’ਤੇ ਲੈਣ ਲਈ ਖੁੱਲੀ ਬੋਲੀ 17 ਮਾਰਚ ਨੂੰ


ਜਲਾਲਾਬਾਦ, 12 ਮਾਰਚ (ਹਿੰ.ਸ.)। ਤਹਿਸੀਲਦਾਰ, ਜਲਾਲਾਬਾਦ ਵੱਲੋਂ ਹਰ ਆਮ ਅਤੇ ਖਾਸ ਸੂਚਿਤ ਕੀਤਾ ਜਾਂਦਾ ਹੈ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਸਾਲ 2026-27 (01-04-2026 ਤੋਂ 31-03-2027) ਲਈ ਚਾਹ/ਦੁੱਧ ਦੀ ਕੰਟੀਨ ਨੂੰ ਠੇਕੇ ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ ਦਾ ਠੇਕੇ ਲੈਣ ਦੇ ਚਾਹਵਾਨ ਹੋਣ, ਉਹ ਮਿਤੀ: 17-03-2026 (ਮੰਗਲਵਾਰ) ਨੂੰ ਸਵੇਰੇ 11-00 ਵਜੇ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆ ਕੇ ਬੋਲੀ ਦੇ ਸਕਦੇ ਹਨ। ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ।

ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 1/2 ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਬਚਦੀ ਅੱਧੀ ਰਕਮ ਦੋ ਬਰਾਬਰ ਕਿਸ਼ਤਾਂ ਵਿੱਚ ਮਹੀਨਾ ਮਈ ਅਤੇ ਮਹੀਨਾ ਜੁਲਾਈ ਵਿੱਚ 30-07-2026 ਤੱਕ ਠੇਕੇ ਦੀ ਸਾਰੀ ਰਕਮ ਜਮ੍ਹਾਂ ਕਰਵਾਉਣ ਸਬੰਧੀ 500/- ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿੱਚ ਬੋਲੀਕਾਰ ਪਾਸੋਂ ਦੋ ਅਡਵਾਂਸ ਚੈੱਕ ਵੀ ਲਏ ਜਾਣਗੇ। ਬੋਲੀ ਮੰਨਜ਼ੂਰ/ ਨਾ-ਮੰਨਜ਼ੂਰ ਕਰਨ ਦਾ ਅਧਿਕਾਰ ਡਿਪਟੀ ਕਮਿਸ਼ਨਰ, ਫਾਜ਼ਿਲਕਾ ਕੋਲ ਹੋਵੇਗਾ। ਬੋਲੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande